ਸਪੋਰਟਸ, 26 ਸਤੰਬਰ 2026: Asian Games 2026: ਤਜਿੰਦਰਪਾਲ ਸਿੰਘ ਤੂਰ ਨੇ ਪੁਰਸ਼ਾਂ ਦੇ ਸ਼ਾਟ ਪੁੱਟ ਮੁਕਾਬਲੇ ‘ਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। ਤਜਿੰਦਰ ਦਾ ਸਭ ਤੋਂ ਵਧੀਆ ਥਰੋਅ ਉਸਦੀ ਪੰਜਵੀਂ ਕੋਸ਼ਿਸ਼ ‘ਚ 20.64 ਮੀਟਰ ਸੀ। ਉਸ ਕੋਲ ਸੋਨ ਤਮਗਾ ਜਿੱਤਣ ਦਾ ਮੌਕਾ ਸੀ, ਪਰ ਉਸਦੀ ਆਖਰੀ ਕੋਸ਼ਿਸ਼ ‘ਚ ਫਾਊਲ ਹੋ ਗਿਆ। ਤਜਿੰਦਰ ਸ਼ੁਰੂਆਤ ਤੋਂ ਹੀ ਦੌੜ ‘ਚ ਸੀ, ਪਰ ਇੱਕ ਸਮੇਂ ‘ਤੇ ਉਹ ਤੀਜੇ ਸਥਾਨ ‘ਤੇ ਖਿਸਕ ਗਿਆ ਸੀ। ਹਾਲਾਂਕਿ, ਉਨ੍ਹਾਂ ਏ ਆਪਣੀ ਪੰਜਵੀਂ ਕੋਸ਼ਿਸ਼ ;ਚ ਵਾਪਸੀ ਕੀਤੀ ਅਤੇ ਚਾਂਦੀ ਦਾ ਤਗਮਾ ਪੱਕਾ ਕੀਤਾ।
ਭਾਰਤ ਦੇ ਗੁਲਵੀਰ ਸਿੰਘ ਅਤੇ ਯੂਨਸ ਸ਼ਾਹ ਨੇ ਪੁਰਸ਼ਾਂ ਦੀ 1500 ਮੀਟਰ ਦੌੜ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਗੁਲਵੀਰ ਨੇ 3:45.82 ਸਕਿੰਟ ਦਾ ਸਮਾਂ ਕੱਢ ਕੇ ਆਪਣੀ ਹੀਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 12-ਪੁਰਸ਼ਾਂ ਦੇ ਫਾਈਨਲ ਲਈ ਕੁਆਲੀਫਾਈ ਕੀਤਾ।
ਇੱਕ ਦਿਨ ਪਹਿਲਾਂ 10,000 ਮੀਟਰ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਗੁਲਵੀਰ 1500 ਮੀਟਰ ਹੀਟਸ ‘ਚ ਸ਼ੁਰੂਆਤ ਤੋਂ ਹੀ ਆਰਾਮਦਾਇਕ ਦਿਖਾਈ ਦਿੱਤੇ ਅਤੇ ਲੋੜੀਂਦੇ ਕੁਆਲੀਫਿਕੇਸ਼ਨ ਮਾਰਕ ਨੂੰ ਪ੍ਰਾਪਤ ਕਰਨ ‘ਚ ਸਫਲ ਰਹੇ। ਇਸ ਦੌਰਾਨ, ਯੂਨਸ ਸ਼ਾਹ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, 3:45.74 ਸਕਿੰਟ ਦਾ ਸਮਾਂ ਕੱਢ ਕੇ ਫਾਈਨਲ ‘ਚ ਪਹੁੰਚ ਗਿਆ। ਦੋਵੇਂ ਭਾਰਤੀ ਐਥਲੀਟ ਹੁਣ ਫਾਈਨਲ ‘ਚ ਤਗਮੇ ਲਈ ਚੁਣੌਤੀ ਦੇਣਗੇ।
Read More: ਏਸ਼ੀਆਈ ਖੇਡਾਂ 2026: ਭਾਰਤੀ ਪੁਰਸ਼ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ




