ਸਪੋਰਟਸ, 18 ਸਤੰਬਰ 2026: IND W ਬਨਾਮ JPN W: ਏਸ਼ੀਆਈ ਖੇਡਾਂ 2026 ਦੇ ਚੌਥੇ ਕੁਆਰਟਰ ਫਾਈਨਲ ‘ਚ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਾਪਾਨ ਨੇ 19.5 ਓਵਰਾਂ ‘ਚ 57 ਦੌੜਾਂ ‘ਤੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਦਿੱਤੀਆਂ। ਭਾਰਤ ਨੂੰ ਜਿੱਤ ਲਈ 58 ਦੌੜਾਂ ਦਾ ਟੀਚਾ ਦਿੱਤਾ ਹੈ।
ਜਾਪਾਨੀ ਓਪਨਰ ਹਾਰੂਨਾ ਇਵਾਸਾਕੀ 10 ਦੌੜਾਂ ਬਣਾ ਕੇ ਆਊਟ ਹੋ ਗਈ, ਜਦੋਂ ਕਿ ਕਪਤਾਨ ਮਾਈ ਯਾਨਾਗੀਦਾ ਸਕੋਰ ਕਰਨ ‘ਚ ਅਸਫਲ ਰਹੀ। ਸਟੈਫੋਰਡ ਨੇ 25 ਦੌੜਾਂ ਬਣਾਈਆਂ, ਜਦੋਂ ਕਿ ਸ਼ਿਮਾਕੋ ਕਾਟੋ ਨੇ 4 ਦੌੜਾਂ ਬਣਾਈਆਂ। ਭਾਰਤ ਲਈ ਸ਼੍ਰੀਚਰਾਨੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ, ਜਦੋਂ ਕਿ ਸ਼ੈਫਾਲੀ ਵਰਮਾ ਨੇ 2 ਵਿਕਟਾਂ ਲਈਆਂ। ਸ਼੍ਰੇਅੰਕਾ ਪਾਟਿਲ ਅਤੇ ਦੀਪਤੀ ਸ਼ਰਮਾ ਨੇ ਵੀ ਇੱਕ-ਇੱਕ ਵਿਕਟ ਲਈ।
ਇਹ ਮੈਚ ਏਸ਼ੀਆਈ ਖੇਡਾਂ ਦਾ ਚੌਥਾ ਕੁਆਰਟਰ ਫਾਈਨਲ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ, ਜਿਸਨੇ ਪਿਛਲੇ ਐਤਵਾਰ ਨੂੰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ, ਸੋਨ ਤਗਮੇ ਦੇ ਮਜ਼ਬੂਤ ਦਾਅਵੇਦਾਰਾਂ ‘ਚੋਂ ਇੱਕ ਹੈ। ਭਾਰਤ ਦੇ ਮੁਕਾਬਲੇ ਜਾਪਾਨ ਇੱਕ ਮਜ਼ਬੂਤ ਟੀਮ ਨਹੀਂ ਹੈ। ਚੀਨ ਦੇ ਹਟਣ ਕਾਰਨ ਉਨ੍ਹਾਂ ਨੇ ਕੁਆਰਟਰ ਫਾਈਨਲ ‘ਚ ਸਿੱਧਾ ਸਥਾਨ ਹਾਸਲ ਕਰ ਲਿਆ, ਪਰ ਇਹ ਮੈਚ ਉਨ੍ਹਾਂ ਲਈ ਆਸਾਨ ਨਹੀਂ ਹੋਵੇਗਾ।
Read More: IND W ਬਨਾਮ JPN W: ਏਸ਼ੀਆਈ ਖੇਡਾਂ ‘ਚ ਭਾਰਤੀ ਮਹਿਲਾ ਟੀਮ ਨੇ ਜਾਪਾਨ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ




