IND W ਬਨਾਮ JPN W

IND W ਬਨਾਮ JPN W: ਏਸ਼ੀਆਈ ਖੇਡਾਂ ‘ਚ ਭਾਰਤੀ ਮਹਿਲਾ ਟੀਮ ਨੇ ਜਾਪਾਨ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ

ਸਪੋਰਟਸ, 18 ਸਤੰਬਰ 2026: IND W ਬਨਾਮ JPN W: ਭਾਰਤ ਅਤੇ ਜਾਪਾਨ ਵਿਚਕਾਰ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਜਾਪਾਨ ਦੇ ਆਈਚੀ ‘ਚ ਖੇਡਿਆ ਜਾ ਰਿਹਾ ਹੈ। ਏਸ਼ੀਆਈ ਖੇਡਾਂ ਦੇ ਕੁਆਰਟਰ ਫਾਈਨਲ ਮੈਚ ‘ਚ ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਾਪਾਨ ਨੇ ਪੰਜ ਓਵਰਾਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 21 ਦੌੜਾਂ ਬਣਾਈਆਂ।

ਭਾਰਤ ਮੌਜੂਦਾ ਚੈਂਪੀਅਨ ਹੈ, ਟੀਮ ਨੇ 2023 ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਿਆ। ਟੀਮ ਅੱਠਵੀਂ ਵਾਰ ਮਹਿਲਾ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਇੱਥੇ ਪਹੁੰਚੀ ਹੈ। ਭਾਰਤੀ ਟੀਮ ਹਰਮਨਪ੍ਰੀਤ ਕੌਰ ਦੀ ਕਪਤਾਨੀ ‘ਚ ਖੇਡ ਰਹੀ ਹੈ। ਮੇਜ਼ਬਾਨ ਜਾਪਾਨ ਦੀ ਅਗਵਾਈ ਮਾਈ ਯਾਨਾਗੀਦਾ ਕਰ ਰਹੀ ਹੈ।

ਭਾਰਤ ਦੀ ਪਲੇਇੰਗ ਇਲੈਵਨ ‘ਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਭਾਰਤੀ ਫੁਲਮਾਲੀ, ਰਿਚਾ ਘੋਸ਼, ਦੀਪਤੀ ਸ਼ਰਮਾ, ਜੀ ਕਮਲਿਨੀ, ਸ਼੍ਰੇਯੰਕਾ ਪਾਟਿਲ, ਸ਼੍ਰੀ ਚਰਨੀ, ਨੰਦਨੀ ਸ਼ਰਮਾ, ਕ੍ਰਾਂਤੀ ਗੌੜ ਸ਼ਾਮਲ ਹਨ।

Read More: ਪਾਰਥਿਵ ਪਟੇਲ ਤੇ ਪ੍ਰਗਿਆਨ ਓਝਾ BCCI ਦੇ ਮੁੱਖ ਚੋਣਕਾਰ ਦੇ ਅਹੁਦੇ ਲਈ ਮੁੱਖ ਦਾਅਵੇਦਾਰ

ਵਿਦੇਸ਼

Scroll to Top