ਉੱਤਰਾਖੰਡ, 17 ਸਤੰਬਰ 2026: Snowfall at Sri Hemkunt Sahib: ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ‘ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਉੱਚਾਈ ਵਾਲੇ ਖੇਤਰ ‘ਚ ਹੋਈ ਇਸ ਬਰਫ਼ਬਾਰੀ ਨੇ ਮੌਸਮ ‘ਚ ਬਦਲਾਅ ਲਿਆਂਦਾ ਹੈ। ਰੁਦਰਪ੍ਰਯਾਗ ਜ਼ਿਲ੍ਹੇ ਦੇ ਕਈ ਹਿੱਸਿਆਂ ‘ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਕੇਦਾਰਨਾਥ ਘਾਟੀ ‘ਚ ਵੀ ਮੀਂਹ ਜਾਰੀ ਹੈ। ਪਹਾੜੀ ਇਲਾਕਿਆਂ ‘ਚ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਨਾਲ ਵਿਜੀਵਿਲਟੀ ਘੱਟ ਗਈ ਹੈ। ਖਰਾਬ ਮੌਸਮ ਕਾਰਨ ਯਾਤਰਾ ਦੌਰਾਨ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਮੌਸਮ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਆਪਣੀ ਯਾਤਰਾ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਕਮਜ਼ੋਰ ਖੇਤਰਾਂ ‘ਚ ਵਧੇਰੇ ਸਾਵਧਾਨੀ ਨਾਲ ਜਾਣ ਲਈ ਕਿਹਾ ਹੈ।
ਲਗਾਤਾਰ ਮੀਂਹ ਅਤੇ ਘੱਟ ਦ੍ਰਿਸ਼ਟੀ ਦੇ ਮੱਦੇਨਜ਼ਰ, ਪਹਾੜੀ ਸੜਕਾਂ ‘ਤੇ ਯਾਤਰਾ ਕਰਨ ਵਾਲਿਆਂ ਨੂੰ ਮੌਸਮ ਦੀ ਸਥਿਤੀ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਯਾਤਰੀਆਂ ਨੂੰ ਖਰਾਬ ਮੌਸਮ ਦੌਰਾਨ ਕਮਜ਼ੋਰ ਖੇਤਰਾਂ ਵਿੱ’ਚ ਖਾਸ ਤੌਰ ‘ਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
Read More: ਸੈਮੀਕੌਨ ਇੰਡੀਆ 2026 ਦਾ ਹੋਇਆ ਆਗਾਜ਼, ਭਾਰਤ ਲਈ ਇਹ ਮਹੱਤਵਪੂਰਨ ਕਿਉਂ?




