ਦੇਸ਼, 15 ਸਤੰਬਰ 2026: Sanjukta Parashar: 2006 ਬੈਚ ਦੀ ਆਈਪੀਐਸ ਅਧਿਕਾਰੀ ਸੰਜੁਕਤਾ ਪਰਾਸ਼ਰ ਨੂੰ ਸੀਆਰਪੀਐਫ ਦੀ ਕੋਬਰਾ ਯੂਨਿਟ ਦਾ ਆਈਜੀ ਨਿਯੁਕਤ ਕੀਤਾ ਗਿਆ ਹੈ। ਕੋਬਰਾ ਦਾ ਅਰਥ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ ਹੈ।
ਸੰਜੁਕਤਾ ਇਸ ਅਹੁਦੇ ‘ਤੇ ਰਹਿਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਹੈ। ਸੀਆਰਪੀਐਫ ਹੈੱਡਕੁਆਰਟਰ ਨੇ ਪਿਛਲੇ ਹਫ਼ਤੇ ਉਨ੍ਹਾਂ ਦੀ ਨਿਯੁਕਤੀ ਦਾ ਆਦੇਸ਼ ਜਾਰੀ ਕੀਤਾ ਸੀ ਅਤੇ ਇਹ ਜਾਣਕਾਰੀ ਅੱਜ ਸਾਹਮਣੇ ਆਈ ਹੈ। ਉਹ 1996 ਬੈਚ ਦੀ ਆਈਪੀਐਸ ਅਧਿਕਾਰੀ ਦਾਨੇਸ਼ ਰਾਣਾ ਦੀ ਥਾਂ ਲਵੇਗੀ।
ਸੰਜੁਕਤਾ ਪਰਾਸ਼ਰ ਅਸਾਮ-ਮੇਘਾਲਿਆ ਕੇਡਰ ਦੀ ਆਈਪੀਐਸ ਅਧਿਕਾਰੀ ਹੈ। ਉਨ੍ਹਾਂ ਨੇ ਅਸਾਮ ‘ਚ ਨਕਸਲ ਵਿਰੋਧੀ ਮੁਹਿੰਮ ‘ਚ ਮੁੱਖ ਭੂਮਿਕਾ ਨਿਭਾਈ, ਜਿਸ ਕਾਰਨ ਉਨ੍ਹਾਂ ਨੂੰ “ਲੇਡੀ ਸਿੰਘਮ ਆਫ਼ ਅਸਾਮ” ਉਪਨਾਮ ਮਿਲਿਆ ਸੀ।
ਸੀਆਰਪੀਐਫ ਨੇ 2008-09 ‘ਚ ਕਈ ਸੂਬਿਆਂ ‘ਚ ਖੱਬੇ ਪੱਖੀ ਅਤਿਵਾਦ (ਐਲਡਬਲਯੂਈ) ਦਾ ਮੁਕਾਬਲਾ ਕਰਨ ਲਈ ਕੋਬਰਾ ਦਾ ਗਠਨ ਕੀਤਾ ਸੀ। ਇਸ ਯੂਨਿਟ ਨੂੰ ਕੁਝ ਉੱਤਰ-ਪੂਰਬੀ ਸੂਬਿਆਂ ‘ਚ ਬਗਾਵਤ ਦਾ ਮੁਕਾਬਲਾ ਕਰਨ ਦਾ ਕੰਮ ਵੀ ਸੌਂਪਿਆ ਗਿਆ ਸੀ। ਸੀਆਰਪੀਐਫ ਨੇ ਹਾਲ ਹੀ ‘ਚ ਹਥਿਆਰਬੰਦ ਹਿੰਸਾ ਨੂੰ ਰੋਕਣ ਲਈ ਮਨੀਪੁਰ ‘ਚ ਦੋ ਕੋਬਰਾ ਯੂਨਿਟ ਤਾਇਨਾਤ ਕੀਤੇ ਸਨ।
Read More: ਵਿਜੇਵਾੜਾ ਬੱਸ ਸਟੈਂਡ ‘ਤੇ ਬੈਗ ‘ਚੋਂ ਵੱਡੀ ਮਾਤਰਾ ‘ਚ ਵਿਸਫੋਟਕ ਸਮੱਗਰੀ ਬਰਾਮਦ




