ਮੱਧ ਪ੍ਰਦੇਸ਼, 15 ਸਤੰਬਰ 2026: Vijayawada News: ਮੱਧ ਪ੍ਰਦੇਸ਼ ਦੇ ਵਿਜੇਵਾੜਾ ਦੇ ਪੰਡਿਤ ਨਹਿਰੂ ਬੱਸ ਸਟੈਂਡ ‘ਤੇ ਇੱਕ ਸ਼ੱਕੀ ਬੈਗ ਨੇ ਯਾਤਰੀਆਂ ‘ਚ ਦਹਿਸ਼ਤ ਫੈਲਾ ਦਿੱਤੀ, ਪੁਲਿਸ ਨੂੰ ਇਸ ਬੈਗ ਅੰਦਰੋਂ ਜੈਲੇਟਿਨ ਸਟਿਕਸ ਅਤੇ ਡੈਟੋਨੇਟਰ ਮਿਲੇ ਹਨ। ਬੱਸ ਸਟੈਂਡ ‘ਤੇ ਛੱਡੇ ਹੋਏ ਬੈਗ ਨੂੰ ਦੇਖ ਕੇ ਯਾਤਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਕਾਰਨ ਕ੍ਰਿਸ਼ਨਾ ਲੰਕਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਬੈਗ ਦੀ ਤਲਾਸ਼ੀ ਦੌਰਾਨ, ਪੁਲਿਸ ਨੂੰ ਜੈਲੇਟਿਨ ਸਟਿਕਸ ਅਤੇ ਡੈਟੋਨੇਟਰ ਸਮੇਤ ਵਿਸਫੋਟਕ ਸਮੱਗਰੀ ਮਿਲੀ। ਮੁੱਢਲੀ ਜਾਣਕਾਰੀ ਦੇ ਮੁਤਾਬਕ, ਬੈਗ ‘ਚ 46 ਜਿਲੇਟਿਨ ਸਟਿਕਸ ਅਤੇ 50 ਡੈਟੋਨੇਟਰ ਸਨ। ਕ੍ਰਿਸ਼ਨਾ ਲੰਕਾ ਸਰਕਲ ਇੰਸਪੈਕਟਰ ਮੁਰਲੀ ਕ੍ਰਿਸ਼ਨਾ ਨੇ ਕਿਹਾ, “ਵਿਸਫੋਟਕਾਂ ਨੂੰ ਇੱਕ ਖਾਨ ‘ਚ ਧਮਾਕੇ ਦੇ ਉਦੇਸ਼ਾਂ ਲਈ ਲਿਜਾਇਆ ਜਾ ਰਿਹਾ ਸੀ।” ਵਿਸਫੋਟਕਾਂ ਦੇ ਸਰੋਤ ਅਤੇ ਉਨ੍ਹਾਂ ਨੂੰ ਬੱਸ ਸਟੈਂਡ ‘ਤੇ ਲਿਆਉਣ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
Read More: ਇੰਜੀਨੀਅਰ ਦਿਵਸ 2026: PM ਮੋਦੀ ਨੇ ਭਾਰਤ ਰਤਨ ਵਿਸ਼ਵੇਸ਼ਵਰਾਇਆ ਨੂੰ ਦਿੱਤੀ ਸ਼ਰਧਾਂਜਲੀ




