ਸਪੋਰਟਸ, 14 ਸਤੰਬਰ 2026: IND ਬਨਾਮ AFG Result: ਭਾਰਤੀ ਟੀਮ ਨੇ ਅਫਗਾਨਿਸਤਾਨ ਵਿਰੁੱਧ ਪਹਿਲੇ ਟੀ-20 ਮੈਚ ‘ਚ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ, ਜਿਸ ਨਾਲ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣ ਗਈ। 32 ਗੇਂਦਾਂ ‘ਚ 82 ਦੌੜਾਂ ਬਣਾਉਣ ਵਾਲਾ ਅਭਿਸ਼ੇਕ ਸ਼ਰਮਾ ਪਹਿਲੇ ਟੀ-20 ਮੈਚ ਤੋਂ ਬਾਅਦ ਸੀਰੀਜ਼ ਦਾ ਸਭ ਤੋਂ ਵੱਧ ਸਕੋਰਰ ਬਣ ਗਿਆ। ਅਰਸ਼ਦੀਪ ਸਿੰਘ ਵੀ ਤਿੰਨ ਵਿਕਟਾਂ ਨਾਲ ਚਮਕਿਆ ਅਤੇ ਨੰਬਰ ਇੱਕ ਗੇਂਦਬਾਜ਼ ਬਣ ਗਿਆ।
ਅਭਿਸ਼ੇਕ ਸ਼ਰਮਾ ਤੋਂ ਇਲਾਵਾ, ਇਸ ਮੈਚ ‘ਚ ਭਾਰਤ ਲਈ ਇਸ਼ਾਨ ਕਿਸ਼ਨ ਨੇ ਵੀ 42 ਦੌੜਾਂ ਬਣਾਈਆਂ, ਪਰ ਉਹ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਸੂਚੀ ‘ਚ ਇਸ਼ਾਨ ਤੋਂ ਉੱਪਰ ਅਫਗਾਨਿਸਤਾਨ ਦੇ ਆਲਰਾਊਂਡਰ ਅਜ਼ਮਤੁੱਲਾ ਓਮਰਜ਼ਈ ਹਨ, ਜਿਨ੍ਹਾਂ ਨੇ ਪਹਿਲੇ ਮੈਚ ‘ਚ ਨਾਬਾਦ 64 ਦੌੜਾਂ ਬਣਾਈਆਂ ਅਤੇ ਅਫਗਾਨਿਸਤਾਨ ਦੇ 156 ਦੌੜਾਂ ਦੇ ਸਕੋਰ ‘ਚ ਮੁੱਖ ਭੂਮਿਕਾ ਨਿਭਾਈ।
ਅਭਿਸ਼ੇਕ ਸ਼ਰਮਾ ਨੇ 7 ਛੱਕੇ ਜੜੇ
ਅਭਿਸ਼ੇਕ ਸ਼ਰਮਾ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਨਾਲ-ਨਾਲ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ‘ਚ ਵੀ ਨੰਬਰ ਇੱਕ ਬੱਲੇਬਾਜ਼ ਬਣ ਗਿਆ। ਉਸਨੇ ਇਸ ਮੈਚ ‘ਚ ਸਭ ਤੋਂ ਵੱਧ ਛੱਕੇ ਲਗਾਏ, 7 ਛੱਕੇ ਲਗਾਏ। ਅਜ਼ਮਤੁੱਲਾ ਓਮਰਜ਼ਈ ਨੇ ਚਾਰ ਛੱਕੇ ਲਗਾਏ ਅਤੇ ਮੁਹੰਮਦ ਨਬੀ ਨੇ ਦੋ ਛੱਕੇ ਲਗਾਏ। ਇਸ ਮੈਚ ‘ਚ ਈਸ਼ਾਨ ਕਿਸ਼ਨ ਅਤੇ ਸਦੀਕੁੱਲਾ ਅਟਲ ਨੇ ਇੱਕ-ਇੱਕ ਛੱਕਾ ਲਗਾਇਆ।
ਅਭਿਸ਼ੇਕ ਸ਼ਰਮਾ ਨੇ ਅਫਗਾਨਿਸਤਾਨ ਵਿਰੁੱਧ ਪਹਿਲੇ ਟੀ-20ਆਈ ‘ਚ ਸਿਰਫ਼ 22 ਗੇਂਦਾਂ ‘ਚ ਧਮਾਕੇਦਾਰ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ ਇਸ ਪਾਰੀ ‘ਚ ਇੱਕ ਛੱਕਾ ਲਗਾ ਕੇ ਆਪਣਾ ਖਾਤਾ ਖੋਲ੍ਹਿਆ ਅਤੇ 6,000 ਟੀ-20 ਦੌੜਾਂ ਵੀ ਪੂਰੀਆਂ ਕੀਤੀਆਂ। ਉਹ ਗੇਂਦਾਂ ਦਾ ਸਾਹਮਣਾ ਕਰਨ ਦੇ ਮਾਮਲੇ ਵਿੱਚ 6,000 ਦੌੜਾਂ ਪੂਰੀਆਂ ਕਰਨ ਵਾਲਾ ਸਭ ਤੋਂ ਤੇਜ਼ ਭਾਰਤੀ ਅਤੇ ਅਜਿਹਾ ਕਰਨ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਿਆ।
Read More: ਭਾਰਤੀ ਮਹਿਲਾ ਟੀਮ ਦਾ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ, BCCI ਨੇ ਦਿੱਤੇ ਸੀ ਦੋ ਵਿਕਲਪ




