ਸਪੋਰਟਸ, 11 ਸਤੰਬਰ 2026: Hockey News: ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਜੂਨੀਅਰ ਏਸ਼ੀਆ ਕੱਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਚੀਨ ‘ਚ ਖੇਡੇ ਗਏ ਸੈਮੀਫਾਈਨਲ ‘ਚ ਮਲੇਸ਼ੀਆ ਨੂੰ 3-1 ਨਾਲ ਹਰਾ ਦਿੱਤਾ। ਕਪਤਾਨ ਅਨਮੋਲ ਏਕਾ ਨੇ ਦੋ ਗੋਲ ਕੀਤੇ।
ਭਾਰਤ ਹੁਣ 13 ਸਤੰਬਰ ਨੂੰ ਫਾਈਨਲ ‘ਚ ਪਾਕਿਸਤਾਨ ਅਤੇ ਦੱਖਣੀ ਕੋਰੀਆ ਵਿਚਕਾਰ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਖੇਡੇਗਾ। ਭਾਰਤ ਇਸ ਟੂਰਨਾਮੈਂਟ ਦਾ ਡਿਫੈਂਡਿੰਗ ਚੈਂਪੀਅਨ ਹੈ ਅਤੇ ਹੁਣ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੈ।
ਪੂਲ ਏ ‘ਚ ਸਿਖਰ ‘ਤੇ ਰਹਿਣ ਤੋਂ ਬਾਅਦ, ਭਾਰਤ ਦਾ ਸਾਹਮਣਾ ਸੈਮੀਫਾਈਨਲ ‘ਚ ਪੂਲ ਬੀ ‘ਚ ਦੂਜੇ ਸਥਾਨ ‘ਤੇ ਰਹੀ ਟੀਮ ਮਲੇਸ਼ੀਆ ਨਾਲ ਹੋਇਆ। ਮਲੇਸ਼ੀਆ ਨੇ ਆਪਣੇ ਪੂਲ ‘ਚ ਕਜ਼ਾਕਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾਇਆ, ਜਦੋਂ ਕਿ ਪਾਕਿਸਤਾਨ ਤੋਂ 5-2 ਨਾਲ ਹਾਰ ਗਿਆ। ਚੀਨ ਵਿਰੁੱਧ 1-0 ਦੀ ਜਿੱਤ ਨੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ।
ਭਾਰਤ ਨੇ ਸੈਮੀਫਾਈਨਲ ‘ਚ ਮਲੇਸ਼ੀਆ ਨੂੰ 3-1 ਨਾਲ ਹਰਾਇਆ। ਕਪਤਾਨ ਅਨਮੋਲ ਏਕਾ ਨੇ ਦੋ ਗੋਲ ਕਰਕੇ ਟੀਮ ਨੂੰ ਲੀਡ ਦਿਵਾਉਣ ‘ਚ ਮੁੱਖ ਭੂਮਿਕਾ ਨਿਭਾਈ। ਸੁਖਵਿੰਦਰ ਨੇ ਵੀ ਗੋਲ ਕੀਤਾ। ਮਲੇਸ਼ੀਆ ਲਈ ਐਮ. ਰਾਹੁਲ ਨੇ ਇੱਕ ਗੋਲ ਕੀਤਾ।
ਭਾਰਤ ਦੀ ਲਗਾਤਾਰ ਤੀਜੇ ਖ਼ਿਤਾਬ ‘ਤੇ ਨਜ਼ਰ
ਭਾਰਤ ਨੇ 2023 ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਜੂਨੀਅਰ ਏਸ਼ੀਆ ਕੱਪ ਜਿੱਤਿਆ ਸੀ। 2024 ‘ਚ, ਉਨ੍ਹਾਂ ਨੇ ਫਾਈਨਲ ‘ਚ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਾਇਆ। 2024 ਦਾ ਖ਼ਿਤਾਬ ਭਾਰਤ ਦਾ ਕੁੱਲ ਪੰਜਵਾਂ ਜੂਨੀਅਰ ਏਸ਼ੀਆ ਕੱਪ ਖਿਤਾਬ ਸੀ।
ਭਾਰਤ ਨੇ ਪਹਿਲਾਂ 2004, 2008 ਅਤੇ 2015 ‘ਚ ਜੂਨੀਅਰ ਏਸ਼ੀਆ ਕੱਪ ਜਿੱਤਿਆ ਸੀ। 2023 ਦੀ ਜਿੱਤ ਦੇ ਨਾਲ, ਉਨ੍ਹਾਂ ਨੇ ਸਭ ਤੋਂ ਵੱਧ ਖਿਤਾਬਾਂ ਲਈ ਪਾਕਿਸਤਾਨ ਨੂੰ ਪਛਾੜ ਦਿੱਤਾ ਅਤੇ 2024 ‘ਚ, ਉਨ੍ਹਾਂ ਨੇ ਆਪਣਾ ਰਿਕਾਰਡ ਪੰਜਵਾਂ ਖਿਤਾਬ ਜਿੱਤਿਆ।
Read More: Hockey News: ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਦ ਵੱਡੇ ਫਰਕ ਨਾਲ ਹਰਾਇਆ




