ਸਪੋਰਟਸ, 10 ਸਤੰਬਰ 2026: Indian Junior Women’s Hockey Team: ਭਾਰਤੀ ਮਹਿਲਾ ਹਾਕੀ ਟੀਮ ਨੇ ਜੂਨੀਅਰ ਏਸ਼ੀਆ ਕੱਪ ‘ਚ ਪਾਕਿਸਤਾਨ ਖ਼ਿਲਾਫ ਅਜਿਹਾ ਤੂਫਾਨ ਮਚਾਇਆ ਕਿ ਮੈਚ ਸ਼ੁਰੂ ਹੋਣ ਦੇ ਕੁਝ ਮਿੰਟਾਂ ‘ਚ ਹੀ ਇੱਕ ਪਾਸੜ ਹੋ ਗਿਆ। ਮੌਜੂਦਾ ਚੈਂਪੀਅਨ ਭਾਰਤ ਨੇ ਵੀਰਵਾਰ ਨੂੰ ਕੁਆਰਟਰ ਫਾਈਨਲ ‘ਚ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਪੂਰੇ ਮੈਚ ਦੌਰਾਨ ਭਾਰਤ ਦੇ ਗੋਲ ਹੁੰਦੇ ਰਹੇ ਅਤੇ ਪਾਕਿਸਤਾਨ ਲਗਾਤਾਰ ਦਬਾਅ ‘ਚ ਸੀ।
ਭਾਰਤ ਨੇ ਸੱਤਵੇਂ ਮਿੰਟ ‘ਚ ਪੂਜਾ ਸਾਹੂ ਦੇ ਗੋਲ ਨਾਲ ਸ਼ੁਰੂਆਤ ਕੀਤੀ। ਦੋ ਮਿੰਟ ਬਾਅਦ, ਰੋਸ਼ਨੀ ਆਇੰਦ ਨੇ ਲੀਡ ਦੁੱਗਣੀ ਕਰ ਦਿੱਤੀ। ਫਿਰ ਭਾਰਤੀ ਟੀਮ ਨੇ ਹਮਲਿਆਂ ਦੀ ਗਤੀ ਵਧਾ ਦਿੱਤੀ। ਤਨੁਸ਼੍ਰੀ ਦਿਨੇਸ਼ ਨੇ 11ਵੇਂ ਮਿੰਟ ‘ਚ ਅਤੇ ਸੁਖਵੀਰ ਕੌਰ ਨੇ 13ਵੇਂ ਮਿੰਟ ‘ਚ ਗੋਲ ਕੀਤੇ। ਸਾਨਿਕਾ ਚੰਦਰਕਾਂਤ ਮਾਨੇ ਨੇ ਵੀ ਉਸੇ ਮਿੰਟ ‘ਚ ਗੋਲ ਕੀਤੇ।
ਭਾਰਤੀ ਟੀਮ ਨੇ ਕੁਆਰਟਰ ਫਾਈਨਲ ਤੋਂ ਪਹਿਲਾਂ ਗਰੁੱਪ ਪੜਾਅ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਟੀਮ ਨੇ ਜਾਪਾਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਨੂੰ ਹਰਾ ਕੇ ਆਪਣੇ ਗਰੁੱਪ ‘ਚ ਪਹਿਲੇ ਸਥਾਨ ‘ਤੇ ਰਹੀ। ਹੁਣ, ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਅਤੇ ਮਲੇਸ਼ੀਆ ਵਿਚਕਾਰ ਹੋਣ ਵਾਲੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਹੋਵੇਗਾ।
ਭਾਰਤ ਹੁਣ ਲਗਾਤਾਰ ਤੀਜੀ ਵਾਰ ਜੂਨੀਅਰ ਮਹਿਲਾ ਏਸ਼ੀਆ ਕੱਪ ਖਿਤਾਬ ਜਿੱਤਣ ਦਾ ਟੀਚਾ ਰੱਖ ਰਿਹਾ ਹੈ। ਭਾਰਤੀ ਟੀਮ ਨੇ ਪਹਿਲਾਂ 2023 ਅਤੇ 2024 ‘ਚ ਖਿਤਾਬ ਜਿੱਤਿਆ ਸੀ। ਪਾਕਿਸਤਾਨ ਖ਼ਿਲਾਫ 19 ਗੋਲਾਂ ਦੀ ਜਿੱਤ ਨੇ ਵੀ ਮੌਜੂਦਾ ਚੈਂਪੀਅਨ ਦੇ ਇਰਾਦੇ ਸਪੱਸ਼ਟ ਕਰ ਦਿੱਤੇ।
Read More: IND ਬਨਾਮ AFG: ਅਫਗਾਨਿਸਤਾਨ ਖ਼ਿਲਾਫ ਸੀਰੀਜ਼ ਲਈ ਯਸ਼ ਠਾਕੁਰ ਨੂੰ ਮਿਲੀ ਜਗ੍ਹਾ, ਹਰਸ਼ਿਤ ਰਾਣਾ ਬਾਹਰ




