ਸਪੋਰਟਸ, 11 ਸਤੰਬਰ 2026: Kuldeep Yadav took 10 wickets: ਕੁਲਦੀਪ ਯਾਦਵ ਨੇ ਲੀਡਜ਼ ਦੇ ਹੈਡਿੰਗਲੇ ਵਿਖੇ ਏਸੇਕਸ ਵਿਰੁੱਧ ਕਾਉਂਟੀ ਚੈਂਪੀਅਨਸ਼ਿਪ ਮੈਚ ‘ਚ 10 ਵਿਕਟਾਂ ਲਈਆਂ। ਕੁਲਦੀਪ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਪਹਿਲੀ ਵਾਰ 10 ਵਿਕਟਾਂ ਝਟਕੇ ਹਨ। ਉਨ੍ਹਾਂ ਦੇ ਪ੍ਰਦਰਸ਼ਨ ਨੇ ਯੌਰਕਸ਼ਾਇਰ ਨੂੰ ਏਸੇਕਸ ਨੂੰ ਇੱਕ ਪਾਰੀ ਅਤੇ 106 ਦੌੜਾਂ ਨਾਲ ਹਰਾਉਣ ‘ਚ ਮੱਦਦ ਕੀਤੀ।
ਯੌਰਕਸ਼ਾਇਰ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 390 ਦੌੜਾਂ ਬਣਾਈਆਂ। ਕੁਲਦੀਪ ਨੇ ਵੀ 94 ਗੇਂਦਾਂ ‘ਚ 36 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ, ਐਸੈਕਸ ਦੀ ਪਹਿਲੀ ਪਾਰੀ 171 ਦੌੜਾਂ ‘ਤੇ ਸਿਮਟ ਗਈ। ਕੁਲਦੀਪ ਨੇ 23 ਓਵਰਾਂ ‘ਚ 70 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਫਾਲੋਆਨ ਕਰਦੇ ਹੋਏ, ਕੁਲਦੀਪ ਨੇ ਐਸੈਕਸ ਦੀ ਦੂਜੀ ਪਾਰੀ ‘ਚ 16 ਓਵਰਾਂ ‘ਚ 50 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਉਨ੍ਹਾਂ ਦੀ ਗੇਂਦਬਾਜ਼ੀ ਐਸੈਕਸ ਨੂੰ 40 ਓਵਰਾਂ ‘ਚ 113 ਦੌੜਾਂ ‘ਤੇ ਆਊਟ ਕਰਨ ਲਈ ਕਾਫ਼ੀ ਸੀ। ਕੁਲਦੀਪ ਨੇ ਮੈਚ ‘ਚ ਕੁੱਲ 10 ਵਿਕਟਾਂ ਲਈਆਂ ਅਤੇ 120 ਦੌੜਾਂ ਦਿੱਤੀਆਂ। ਯੌਰਕਸ਼ਾਇਰ ਨੇ ਤੀਜੇ ਦਿਨ ਹੀ ਮੈਚ ਇੱਕ ਪਾਰੀ ਅਤੇ 106 ਦੌੜਾਂ ਨਾਲ ਜਿੱਤ ਲਿਆ।
ਹੈਡਿੰਗਲੇ ਦੀ ਪਿੱਚ ਦਾ ਕੁਲਦੀਪ ਨੂੰ ਮਿਲਿਆ ਫਾਇਦਾ
ਮੈਚ ਤੋਂ ਪਹਿਲਾਂ, ਕੁਲਦੀਪ ਨੇ ਹੈਡਿੰਗਲੇ ਦੀ ਪਿੱਚ ਨੂੰ ਆਪਣੀ ਗੇਂਦਬਾਜ਼ੀ ਲਈ ਆਦਰਸ਼ ਦੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਵਿਕਟ ਪਹਿਲਾਂ ਹੀ ਤੇਜ਼ ਸੀ, ਇਸ ਲਈ ਉਸਨੂੰ ਬਹੁਤ ਜ਼ਿਆਦਾ ਗੇਂਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਸੀ। ਚੰਗੀ ਸਪਿਨ ਅਤੇ ਸਟੀਕ ਪਿੱਚ ਉਸਦੀ ਰਣਨੀਤੀ ਦਾ ਹਿੱਸਾ ਸਨ।
ਭਾਰਤੀ ਪਿੱਚਾਂ ਨਾਲ ਤੁਲਨਾ ਕਰਦੇ ਹੋਏ, ਕੁਲਦੀਪ ਨੇ ਕਿਹਾ ਕਿ ਭਾਰਤੀ ਵਿਕਟਾਂ ਹੌਲੀ ਹੁੰਦੀਆਂ ਹਨ, ਜਿਸ ਨਾਲ ਬੱਲੇਬਾਜ਼ਾਂ ਨੂੰ ਖੇਡਣ ਲਈ ਵਧੇਰੇ ਸਮਾਂ ਮਿਲਦਾ ਹੈ। ਹੈਡਿੰਗਲੇ ਦੀ ਰਫ਼ਤਾਰ ਨੇ ਬੈਕਫੁੱਟ ‘ਤੇ ਰਹਿਣ ਵਾਲੇ ਬੱਲੇਬਾਜ਼ਾਂ ਵਿਰੁੱਧ ਵਿਕਟਾਂ ਲੈਣ ਦੀਆਂ ਸੰਭਾਵਨਾਵਾਂ ਵਧਾ ਦਿੱਤੀਆਂ ਹਨ।
ਕੁਲਦੀਪ ਯਾਦਵ ਤੋਂ ਇਲਾਵਾ, 2026 ਕਾਉਂਟੀ ਚੈਂਪੀਅਨਸ਼ਿਪ ‘ਚ ਅੱਠ ਭਾਰਤੀ ਖਿਡਾਰੀ ਵੱਖ-ਵੱਖ ਕਾਉਂਟੀ ਟੀਮਾਂ ਲਈ ਖੇਡ ਰਹੇ ਹਨ। ਇਨ੍ਹਾਂ ‘ਚ ਮਾਨਵ ਸੁਥਾਰ, ਯੁਜਵੇਂਦਰ ਚਾਹਲ, ਜੈਦੇਵ ਉਨਾਦਕਟ, ਮਯੰਕ ਅਗਰਵਾਲ, ਰਾਹੁਲ ਚਾਹਰ, ਆਰ ਸਾਈ ਕਿਸ਼ੋਰ, ਮਹੀਪਾਲ ਲੋਮਰੋਰ ਅਤੇ ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਸ਼ਾਮਲ ਹਨ।




