ਸਪੋਰਟਸ, 09 ਸਤੰਬਰ 2026: ENG ਬਨਾਮ PAK: ਇੰਗਲੈਂਡ ਨੇ ਬੁੱਧਵਾਰ (9 ਸਤੰਬਰ) ਨੂੰ ਪਾਕਿਸਤਾਨ ਵਿਰੁੱਧ ਤੀਜੇ ਟੈਸਟ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਤਿੰਨ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਅੱਗੇ ਚੱਲ ਰਹੀ ਇੰਗਲੈਂਡ ਨੇ ਬਰਮਿੰਘਮ ਟੈਸਟ ਲਈ ਆਪਣੀ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕੀਤਾ। ਪਾਕਿਸਤਾਨ ਨੇ ਆਪਣੀ ਪਲੇਇੰਗ ਇਲੈਵਨ ‘ਚ ਚਾਰ ਬਦਲਾਅ ਕੀਤੇ, ਜਿਸ ‘ਚ ਤਿੰਨ ਖਿਡਾਰੀਆਂ ਨੇ ਆਪਣਾ ਡੈਬਿਊ ਕੀਤਾ। ਇਸਦੇ ਬਾਵਜੂਦ ਪਾਕਿਸਤਾਨ ਦੀ ਸ਼ੁਰੂਆਤ ਬੇਹੱਦ ਮਾੜੀ ਰਹੀ ਹੈ, ਪਾਕਿਸਤਾਨ ਨੇ 15 ਓਵਰਾਂ ‘ਚ 48 ਦੌੜਾਂ ਬਣਾ ਕੇ 5 ਵਿਕਟਾਂ ਗੁਆ ਦਿੱਤੀਆਂ ਹਨ।
ਪਾਕਿਸਤਾਨ ਦੀ ਪਲੇਇੰਗ ਇਲੈਵਨ ‘ਚ ਸੈਮ ਅਯੂਬ ਸ਼ਾਮਲ ਸਨ। ਵਿਕਟਕੀਪਰ ਗਾਜ਼ੀ ਘੋਰੀ, ਮੁਹੰਮਦ ਇਮਰਾਨ ਰੰਧਾਵਾ ਅਤੇ ਰਜ਼ਾਉੱਲਾ ਨੇ ਆਪਣਾ ਡੈਬਿਊ ਕੀਤਾ। ਇੰਗਲੈਂਡ ਨੇ ਐਜਬੈਸਟਨ ‘ਚ ਆਪਣੇ ਪਿਛਲੇ ਛੇ ਟੈਸਟਾਂ ‘ਚੋਂ ਚਾਰ ਹਾਰੇ ਹਨ। ਪਾਕਿਸਤਾਨ ਨੇ ਉੱਥੇ ਆਪਣੇ ਅੱਠ ਟੈਸਟਾਂ ‘ਚੋਂ ਇੱਕ ਵੀ ਨਹੀਂ ਜਿੱਤਿਆ ਹੈ, ਪੰਜ ਹਾਰੇ ਹਨ ਅਤੇ ਤਿੰਨ ਡਰਾਅ ਖੇਡੇ ਹਨ।
ਜੋਅ ਰੂਟ ਦੇ ਨਾਮ ਬਣਿਆ ਰਿਕਾਰਡ
ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਇੱਕ ਵੱਡਾ ਰਿਕਾਰਡ ਹਾਸਲ ਕੀਤਾ ਹੈ। ਉਹ ਸਟੀਵ ਵਾ ਅਤੇ ਰਿੱਕੀ ਪੋਂਟਿੰਗ ਨੂੰ ਪਛਾੜਦੇ ਹੋਏ ਦੁਨੀਆ ਦੇ ਤੀਜੇ ਸਭ ਤੋਂ ਵੱਧ ਟੈਸਟ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਪੋਂਟਿੰਗ ਅਤੇ ਵਾ ਨੇ 168 ਟੈਸਟ ਖੇਡੇ ਹਨ। ਇਹ ਜੋਅ ਰੂਟ ਦਾ 169ਵਾਂ ਟੈਸਟ ਹੈ। ਸਚਿਨ ਤੇਂਦੁਲਕਰ ਨੇ ਸਭ ਤੋਂ ਵੱਧ ਟੈਸਟ (200) ਅਤੇ ਜੇਮਸ ਐਂਡਰਸਨ ਨੇ 188 ਮੈਚ ਖੇਡੇ ਹਨ।
ਇੰਗਲੈਂਡ ਦੇ ਪਲੇਇੰਗ 11
ਬੇਨ ਡਕੇਟ, ਐਮਿਲਿਓ ਗੇ, ਜੌਰਡਨ ਕੌਕਸ, ਜੋ ਰੂਟ (ਕਪਤਾਨ), ਹੈਰੀ ਬਰੂਕ, ਡੈਨ ਲਾਰੈਂਸ, ਜੈਮੀ ਸਮਿਥ (ਵਿਕਟਕੀਪਰ), ਗੁਸ ਐਟਕਿੰਸਨ, ਓਲੀ ਰੌਬਿਨਸਨ, ਜੋਫਰਾ ਆਰਚਰ, ਜੋਸ਼ ਟੰਗ।
ਪਾਕਿਸਤਾਨ ਦੇ ਪਲੇਇੰਗ 11
ਅਜ਼ਾਨ ਅਵੈਸ, ਸੈਮ ਅਯੂਬ, ਅਬਦੁੱਲਾ ਸ਼ਫੀਕ, ਸ਼ਾਨ ਮਸੂਦ, ਬਾਬਰ ਆਜ਼ਮ (ਕਪਤਾਨ), ਸਾਊਦ ਸ਼ਕੀਲ, ਗਾਜ਼ੀ ਘੋਰੀ (ਵਿਕਟਕੀਪਰ), ਮੁਹੰਮਦ ਇਮਰਾਨ ਰੰਧਾਵਾ, ਰਜ਼ਾਉੱਲਾ, ਮੁਹੰਮਦ ਅੱਬਾਸ, ਮੁਹੰਮਦ ਅਲੀ।
Read More: BAN ਬਨਾਮ WI: ਬੰਗਲਾਦੇਸ਼ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਸ਼ਡਿਊਲ ਜਾਰੀ




