ਸਪੋਰਟਸ, 08 ਸਤੰਬਰ 2026: ਦਿਲੀਪ ਟਰਾਫੀ ਦੇ ਫਾਈਨਲ ਮੈਚ ‘ਚ ਦੱਖਣੀ ਜ਼ੋਨ ਅਤੇ ਪੂਰਬੀ ਜ਼ੋਨ ਵਿਚਾਲੇ ਤੀਜੇ ਦਿਨ ਦਾ ਖੇਡ ਸਮਾਪਤ ਹੋ ਗਿਆ ਹੈ। ਪੂਰਬੀ ਜ਼ੋਨ ਦੇ 708 ਦੌੜਾਂ ਦੇ ਜਵਾਬ ‘ਚ ਦੱਖਣੀ ਜ਼ੋਨ ਨੇ ਆਪਣੀ ਪਹਿਲੀ ਪਾਰੀ ‘ਚ ਛੇ ਵਿਕਟਾਂ ‘ਤੇ 242 ਦੌੜਾਂ ਬਣਾਈਆਂ ਅਤੇ ਇਸ ਵੇਲੇ 466 ਦੌੜਾਂ ਪਿੱਛੇ ਹੈ। ਦੱਖਣੀ ਜ਼ੋਨ ਦੇ ਕਪਤਾਨ ਤਿਲਕ ਵਰਮਾ ਨੇ ਦਲੀਪ ਟਰਾਫੀ ਫਾਈਨਲ ‘ਚ ਪੂਰਬੀ ਜ਼ੋਨ ਵਿਰੁੱਧ ਅਰਧ ਸੈਂਕੜਾ ਲਗਾਇਆ।
ਦੱਖਣੀ ਜ਼ੋਨ ਨੂੰ ਫਾਲੋਆਨ ਤੋਂ ਬਚਣ ਲਈ 509 ਦੌੜਾਂ ਬਣਾਉਣ ਦੀ ਲੋੜ ਹੈ। ਤਿਲਕ ਵਰਮਾ ਅਤੇ ਸ਼੍ਰੇਅਸ ਗੋਪਾਲ ਇਸ ਸਮੇਂ ਕ੍ਰੀਜ਼ ‘ਤੇ ਹਨ। ਦੱਖਣੀ ਜ਼ੋਨ ਲਈ ਦੇਵਦੱਤ ਪਡਿੱਕਲ ਨੇ ਇਕਲੌਤਾ ਅਰਧ ਸੈਂਕੜਾ ਲਗਾਇਆ, ਜਿਸਨੇ 62 ਦੌੜਾਂ ਬਣਾਈਆਂ। ਰਿੱਕੀ ਭੂਈ, ਐਨ. ਜਗਦੀਸਨ, 32, ਸ਼ੇਖ ਰਾਸ਼ਿਦ, 27, ਅਤੇ ਸਮਰਨ ਰਵੀਚੰਦਰਨ 23 ਦੌੜਾਂ ਬਣਾ ਕੇ ਆਊਟ ਹੋ ਗਏ।
ਦਲੀਪ ਟਰਾਫੀ ਫਾਈਨਲ ‘ਚ ਪੂਰਬੀ ਜ਼ੋਨ ਦੀ ਕਪਤਾਨੀ ਕਰ ਰਹੇ ਈਸ਼ਾਨ ਕਿਸ਼ਨ ਨੇ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ‘ਚ ਆਪਣਾ ਨਾਮ ਦਰਜ ਕਰਵਾਇਆ। 270 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ, ਈਸ਼ਾਨ ਹੁਣ ਦਲੀਪ ਟਰਾਫੀ ਫਾਈਨਲ ‘ਚ ਇਹ ਉਪਲਬਧੀ ਹਾਸਲ ਕਰਨ ਵਾਲੇ ਚੋਣਵੇਂ ਬੱਲੇਬਾਜ਼ਾਂ ਦੇ ਸਮੂਹ ‘ਚ ਸ਼ਾਮਲ ਹੋ ਗਿਆ ਹੈ।
ਦਲੀਪ ਟਰਾਫੀ ਫਾਈਨਲ ਦੇ ਦੂਜੇ ਦਿਨ ਪੂਰਬੀ ਜ਼ੋਨ ਦੇ ਬੱਲੇਬਾਜ਼ਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਕਪਤਾਨ ਈਸ਼ਾਨ ਕਿਸ਼ਨ ਨੇ ਭਾਵੇਂ ਤੀਹਰਾ ਸੈਂਕੜਾ ਨਾ ਲਗਾਇਆ ਹੋਵੇ, ਪਰ ਉਨ੍ਹਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ, ਪੂਰਬੀ ਜ਼ੋਨ ਨੇ ਦੱਖਣੀ ਜ਼ੋਨ ਦੇ ਖਿਲਾਫ ਪਹਿਲੀ ਪਾਰੀ ‘ਚ 708 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਪੂਰਬੀ ਜ਼ੋਨ ਦੀ ਪਹਿਲੀ ਪਾਰੀ ਦੇ ਅੰਤ ਦੇ ਨਾਲ, ਦੂਜੇ ਦਿਨ ਦੀ ਖੇਡ ਖਤਮ ਐਲਾਨ ਦਿੱਤੀ ਸੀ।
Read More: ਭਾਰਤੀ ਸਪਿਨਰ ਸ਼੍ਰੀ ਚਰਨੀ ਟੀ-20 ਗੇਂਦਬਾਜ਼ਾਂ ਦੀ ਸੂਚੀ ‘ਚ ਛੋਟੀ ਦੇ ਸਥਾਨ ‘ਤੇ ਬਰਕਰਾਰ




