ਦੇਸ਼, 07 ਸਤੰਬਰ 2026: ਭਾਰਤ ਆਪਣੇ ਸੁਖੋਈ M30 ਲੜਾਕੂ ਜਹਾਜ਼ਾਂ ਨੂੰ ਰੂਸ ਦੀਆਂ ਲੰਬੀ ਦੂਰੀ ਦੀਆਂ RVV-BD ਹਵਾ ਤੋਂ ਹਵਾ ‘ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਲੈਸ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਧਾਇਆ ਜਾ ਸਕੇ। DAC ਬੈਠਕ ‘ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ। ਭਾਰਤ ‘ਅਸਤਰ’ (Astra) ਮਿਜ਼ਾਈਲ ਅਤੇ ਫਰਾਂਸ ਦੀਆਂ ਮੀਟੀਅਰ (Meteor) ਮਿਜ਼ਾਈਲਾਂ ਦੇ ਨਵੇਂ ਸੰਸਕਰਣਾਂ ਨਾਲ ਆਪਣੀਆਂ ਹਵਾਈ ਹਮਲੇ ਦੀਆਂ ਸਮਰੱਥਾਵਾਂ ਨੂੰ ਵੀ ਮਜ਼ਬੂਤ ਕਰ ਰਿਹਾ ਹੈ।
ਲਗਭਗ 300 ਕਿਲੋਮੀਟਰ ਦੀ ਰੇਂਜ ਵਾਲੀਆਂ ਇਹ ਮਿਜ਼ਾਈਲਾਂ, ਕਿਹਾ ਜਾਂਦਾ ਹੈ ਕਿ ਇਹ ਹਵਾ ‘ਚ ਦੁਸ਼ਮਣ ਦੇ ਮੁੱਖ ਟੀਚਿਆਂ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਨਿਸ਼ਾਨਾ ਬਣਾਉਣ ਦੇ ਸਮਰੱਥ ਹਨ। Su-30 MKI ਅੱਪਗ੍ਰੇਡ, AL-31 ਇੰਜਣ ਓਵਰਹਾਲ, ਅਤੇ HAL ਤੋਂ ਇੱਕ ਸੰਭਾਵੀ ALH ਮਾਰਕ-3 ਆਰਡਰ ਨਾਲ ਵੀ ਭਾਰਤ ਦੀ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਦੀ ਉਮੀਦ ਹੈ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ BRICS ਮੀਟਿੰਗ ‘ਚ ਸ਼ਾਮਲ ਹੋਣ ਲਈ ਭਾਰਤ ਆਉਣ ਤੋਂ ਕੁਝ ਦਿਨ ਪਹਿਲਾਂ ਰੱਖਿਆ ਮੰਤਰਾਲਾ ਇਸ ਪ੍ਰਸਤਾਵ ‘ਤੇ ਵਿਚਾਰ ਕਰ ਰਿਹਾ ਹੈ, ਜਿੱਥੇ ਭਾਰਤ ਅਤੇ ਰੂਸ ਵਿਚਕਾਰ ਕਈ ਮਹੱਤਵਪੂਰਨ ਰੱਖਿਆ ਸਮਝੌਤਿਆਂ ਅਤੇ ਸਹਿਯੋਗ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ।
ANI ਦੀ ਰਿਪੋਰਟ ਮੁਤਾਬਕ ਅੱਜ ਹੋਣ ਵਾਲੀ ਰੱਖਿਆ ਪ੍ਰਾਪਤੀ ਪ੍ਰੀਸ਼ਦ ਦੀ ਮੀਟਿੰਗ ‘ਚ Su-30 MKI ਜਹਾਜ਼ਾਂ ‘ਤੇ RVV-BD ਮਿਜ਼ਾਈਲਾਂ ਨੂੰ ਏਕੀਕ੍ਰਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਸ ਕਦਮ ਨਾਲ ਭਾਰਤੀ ਹਵਾਈ ਸੈਨਾ ਦੀ ਲੰਬੀ ਦੂਰੀ ਦੀ ਹਵਾ ਤੋਂ ਹਵਾ ‘ਚ ਮਾਰ ਕਰਨ ਦੀ ਸਮਰੱਥਾ ਹੋਰ ਮਜ਼ਬੂਤ ਹੋ ਸਕਦੀ ਹੈ।
Read More: 44 ਦੇਸ਼ਾਂ ‘ਚ ਇੱਕ ਅਪਰਾਧ ਸਮੱਗਰੀ ਨੂੰ ਯੂਕਰੇਨ ਦੇਣ ਜਾ ਰਿਹੈ ਕਾਨੂੰਨੀ ਮਾਨਤਾ !




