ਸਮ੍ਰਿਤੀ ਮੰਧਾਨਾ

ਸਮ੍ਰਿਤੀ ਮੰਧਾਨਾ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਬਣੀ

ਸਪੋਰਟਸ, 04 ਸਤੰਬਰ 2026: highest run-scorer in women: ਭਾਰਤ ਨੇ ਹਾਂਗਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਭਾਰਤੀ ਓਪਨਰ ਸਮ੍ਰਿਤੀ ਮੰਧਾਨਾ ਨੇ 124 ਦੌੜਾਂ ਦੀ ਆਪਣੀ ਪਾਰੀ ‘ਚ ਕਈ ਵੱਡੇ ਰਿਕਾਰਡ ਤੋੜ ਦਿੱਤੇ।

ਮੰਧਾਨਾ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਬਣ ਗਈ। ਉਨ੍ਹਾਂ ਨੇ ਸਾਬਕਾ ਭਾਰਤੀ ਕਪਤਾਨ ਮਿਤਾਲੀ ਰਾਜ ਦਾ ਰਿਕਾਰਡ ਤੋੜਿਆ। ਉਸਦੇ ਕੋਲ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਹੈ। ਦੀਪਤੀ ਸ਼ਰਮਾ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਸਭ ਤੋਂ ਵੱਧ ਵਿਕਟ ਲੈਣ ਵਾਲੀ ਖਿਡਾਰਨ ਬਣ ਗਈ ਹੈ।

ਸਮ੍ਰਿਤੀ ਮਹਿਲਾ ਕ੍ਰਿਕਟ ‘ਚ ਸਭ ਤੋਂ ਵੱਧ ਸਕੋਰਰ

ਸਮ੍ਰਿਤੀ 10,880 ਦੌੜਾਂ ਨਾਲ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਬਣ ਗਈ। ਉਸਨੇ ਸਾਥੀ ਭਾਰਤੀ ਮਿਤਾਲੀ ਰਾਜ ਦਾ ਰਿਕਾਰਡ ਤੋੜਿਆ। ਮਿਤਾਲੀ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 10,868 ਦੌੜਾਂ ਬਣਾਈਆਂ ਹਨ।

ਸਮ੍ਰਿਤੀ ਮੰਧਾਨਾ 18 ਸੈਂਕੜੇ ਲਗਾ ਕੇ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੀ ਖਿਡਾਰਨ ਬਣ ਗਈ। ਉਨ੍ਹਾਂ ਨੇ ਟੈਸਟ ‘ਚ ਦੋ ਸੈਂਕੜੇ, ਵਨਡੇ ‘ਚ 14 ਅਤੇ ਟੀ-20 ‘ਚ ਦੋ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਆਸਟ੍ਰੇਲੀਆ ਦੀ ਮੇਗ ਲੈਨਿੰਗ ਦਾ 17 ਸੈਂਕੜਿਆਂ ਦਾ ਰਿਕਾਰਡ ਤੋੜਿਆ।

ਮਹਿਲਾ ਟੀ-20 ‘ਚ ਸਭ ਤੋਂ ਵੱਧ ਛੱਕੇ

ਸਮ੍ਰਿਤੀ ਮੰਧਾਨਾ 95 ਛੱਕਿਆਂ ਨਾਲ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੀ ਭਾਰਤੀ ਬੱਲੇਬਾਜ਼ ਬਣ ਗਈ। ਮੰਧਾਨਾ ਨੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦਾ ਰਿਕਾਰਡ ਤੋੜਿਆ। ਹਰਮਨਪ੍ਰੀਤ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 89 ਛੱਕੇ ਲਗਾਏ ਹਨ।

ਸਮ੍ਰਿਤੀ ਨੇ ਮਹਿਲਾ ਟੀ-20 ਏਸ਼ੀਆ ਕੱਪ ‘ਚ 124 ਦੌੜਾਂ ਦੇ ਨਾਲ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਇਆ। ਉਨ੍ਹਾਂ ਨੇ ਸ਼੍ਰੀਲੰਕਾ ਦੀ ਚਮਾਰੀ ਅਟਾਪੱਟੂ ਦਾ ਰਿਕਾਰਡ ਤੋੜਿਆ, ਜਿਸਨੇ ਏਸ਼ੀਆ ਕੱਪ ‘ਚ ਨਾਬਾਦ 119 ਦੌੜਾਂ ਬਣਾਈਆਂ ਸਨ।

ਇੱਕ ਕੈਲੰਡਰ ਸਾਲ ‘ਚ ਸਭ ਤੋਂ ਵੱਧ 500+ ਦੌੜਾਂ

ਸਮ੍ਰਿਤੀ ਮੰਧਾਨਾ ਦੇ ਕੋਲ ਟੀ-20 ‘ਚ ਇੱਕ ਕੈਲੰਡਰ ਸਾਲ ‘ਚ ਸਭ ਤੋਂ ਵੱਧ 500+ ਦੌੜਾਂ ਬਣਾਉਣ ਦਾ ਰਿਕਾਰਡ ਹੈ। ਇਹ ਉਸਦੀ ਚੌਥੀ ਵਾਰ ਹੈ ਜਦੋਂ ਉਸਨੇ ਇਹ ਕਾਰਨਾਮਾ ਕੀਤਾ। ਉਨ੍ਹਾਂ ਨੇ 2018, 2022, 2024 ਅਤੇ 2026 ‘ਚ ਇਹ ਕਾਰਨਾਮਾ ਕੀਤਾ। ਸ਼੍ਰੀਲੰਕਾ ਦੀ ਚਮਾਰੀ ਅਟਾਪੱਟੂ ਤਿੰਨ ਅਜਿਹੇ ਸਕੋਰਾਂ ਨਾਲ ਦੂਜੇ ਸਥਾਨ ‘ਤੇ ਖਿਸਕ ਗਈ ਹੈ। ਸਮ੍ਰਿਤੀ ਮੰਧਾਨਾ ਨੇ ਆਪਣਾ 93ਵਾਂ 50+ ਸਕੋਰ ਬਣਾਇਆ। ਉਨ੍ਹਾਂ ਨੇ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ 50+ ਸਕੋਰ ਬਣਾਉਣ ਦੇ ਮਾਮਲੇ ‘ਚ ਮਿਤਾਲੀ ਰਾਜ ਦੀ ਬਰਾਬਰੀ ਕਰ ਲਈ ਹੈ।

Read More: IND W ਬਨਾਮ PAK W: ਮਹਿਲਾ ਹੁਣ ਏਸ਼ੀਆ ਕੱਪ ‘ਚ ਭਲਕੇ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ, ਜਾਣੋ ਕਿਸਦਾ ਪਲੜਾ ਭਾਰੀ

ਵਿਦੇਸ਼

Scroll to Top