ਪੰਜਾਬ, 18 ਅਗਸਤ 2026: Punjab Holiday: ਪੰਜਾਬ ‘ਚ ਬੁੱਧਵਾਰ 26 ਅਗਸਤ ਨੂੰ ਸੂਬੇ ‘ਚ ਰਾਖਵੀਂ ਛੁੱਟੀ ਹੋਵੇਗੀ । ਦਰਅਸਲ, 26 ਅਗਸਤ ਨੂੰ ਪੈਗੰਬਰ ਮੁਹੰਮਦ ਦਾ ਜਨਮ ਦਿਹਾੜਾ ਹੈ, ਜਿਸ ਕਾਰਨ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸਰਕਾਰੀ ਕਰਮਚਾਰੀਆਂ ਨੂੰ 27 ਰਾਖਵੀਂਆਂ ਛੁੱਟੀਆਂ ਦਿੱਤੀਆਂ ਹਨ, ਜਿਸ ‘ਚੋਂ ਕਰਮਚਾਰੀ ਕੋਈ ਵੀ ਦੋ ਰਾਖਵੀਂਆਂ ਛੁੱਟੀਆਂ ਲੈ ਸਕਦੇ ਹਨ। ਛੁੱਟੀਆਂ ਦੀ ਇਸ ਸੂਚੀ ‘ਚ 26 ਅਗਸਤ ਨੂੰ ਵੀ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ। ਹਾਲਾਂਕਿ, ਇੱਥੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਦਿਨ ਸੂਬੇ ‘ਚ ਗਜ਼ਟਿਡ ਛੁੱਟੀ ਨਹੀਂ ਹੈ, ਸਗੋਂ ਰਾਖਵੀਂ ਛੁੱਟੀ ਹੈ। ਇਸ ਕਾਰਨ ਸਕੂਲ, ਕਾਲਜ ਅਤੇ ਵਪਾਰਕ ਇਕਾਈਆਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ।

Read More: ਚੰਡੀਗੜ੍ਹ ਦੇ ਸਾਰੇ ਸਕੂਲਾਂ ‘ਚ ਸੋਮਵਾਰ ਨੂੰ ਛੁੱਟੀ ਦਾ ਐਲਾਨ




