ਈ-ਰਿਕਸ਼ਾ ਦੀ ਬੈਟਰੀ ਫਟੀ

ਦਿੱਲੀ ‘ਚ ਚਾਰਜਿੰਗ ਦੌਰਾਨ ਈ-ਰਿਕਸ਼ਾ ਦੀ ਬੈਟਰੀ ਫਟੀ, 2 ਜਣਿਆਂ ਦੀ ਗਈ ਜਾਨ

ਦਿੱਲੀ, 17 ਅਗਸਤ 2026: ਸੋਮਵਾਰ ਸਵੇਰੇ ਦਿੱਲੀ ਦੇ ਰਘੁਬੀਰ ਨਗਰ ਇਲਾਕੇ ‘ਚ ਇੱਕ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਚਾਰਜਿੰਗ ਦੌਰਾਨ ਈ-ਰਿਕਸ਼ਾ ਦੀ ਬੈਟਰੀ ਫਟਣ ਤੋਂ ਬਾਅਦ ਅੱਗ ਲੱਗ ਗਈ। ਇਸ ਘਟਨਾ ‘ਚ ਦੋ ਵਿਅਕਤੀ ਝੁਲਸ ਗਏ। ਦੋਵਾਂ ਨੂੰ ਇਲਾਜ ਲਈ ਰਘੁਬੀਰ ਨਗਰ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਪਛਾਣ 17 ਸਾਲਾ ਸੁਫੈਦ ਅਤੇ 38 ਸਾਲਾ ਮੁਹੰਮਦ ਸਮੀਦ ਵਜੋਂ ਹੋਈ ਹੈ।

ਫਾਇਰ ਵਿਭਾਗ ਦੇ ਮੁਤਾਬਕ, ਫਾਇਰ ਵਿਭਾਗ ਨੂੰ ਸੋਮਵਾਰ ਸਵੇਰੇ ਲਗਭਗ 4:42 ਵਜੇ ਰਘੁਬੀਰ ਨਗਰ ਦੇ ਆਰ ਬਲਾਕ ‘ਚ ਸਥਿਤ ਇੱਕ ਘਰ ‘ਚ ਅੱਗ ਲੱਗਣ ਦੀ ਸੂਚਨਾ ਮਿਲੀ। ਚਾਰ ਫਾਇਰ ਇੰਜਣ ਤੁਰੰਤ ਮੌਕੇ ‘ਤੇ ਪਹੁੰਚੇ।

ਦੱਸਿਆ ਜਾ ਰਿਹਾ ਹੈ ਕਿ ਚਾਰ ਮੰਜ਼ਿਲਾ ਇਮਾਰਤ ‘ਚ ਅੱਗ ਲੱਗ ਗਈ। ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਈ-ਰਿਕਸ਼ਾ ਦੀ ਬੈਟਰੀ ਫਟਣ ਤੋਂ ਬਾਅਦ ਘਰੇਲੂ ਸਮਾਨ ਨੂੰ ਅੱਗ ਲੱਗ ਗਈ। ਫਾਇਰਫਾਈਟਰਾਂ ਨੇ ਸ਼ਾਮ 5:25 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Read More: 2036 ਓਲੰਪਿਕ ਲਈ ਦੇਸ਼ ਭਰ ‘ਚ ਪ੍ਰਤਿਭਾ ਦੀ ਭਾਲ ਲਈ ਸਰਕਾਰ ਚਲਾਏਗੀ ਟੈਲੇਂਟ ਹੰਟ

ਵਿਦੇਸ਼

Scroll to Top