ਸਪੋਰਟਸ, 15 ਅਗਸਤ 2026: ਆਸਟ੍ਰੇਲੀਆ ਅਤੇ ਬੰਗਲਾਦੇਸ਼ ਵਿਚਾਲੇ ਡਾਰਵਿਨ ਦੇ ਮਰਾਰਾ ਕ੍ਰਿਕਟ ਗਰਾਊਂਡ ‘ਤੇ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਪੂਰੀ ਤਰ੍ਹਾਂ ਬੈਕਫੁੱਟ ‘ਤੇ ਧੱਕ ਦਿੱਤਾ ਹੈ। ਆਸਟ੍ਰੇਲੀਆ ਦੇ ਪਹਿਲੀ ਪਾਰੀ ਦੇ ਸਕੋਰ 198 ਦੇ ਜਵਾਬ ‘ਚ, ਬੰਗਲਾਦੇਸ਼ ਨੇ 426 ਦੌੜਾਂ ਬਣਾ ਲਈਆਂ। ਬੰਗਲਾਦੇਸ਼ ਨੇ ਦੂਜੇ ਦਿਨ ਤੰਜੀਦ ਹਸਨ ਦੀਆਂ 101 ਦੌੜਾਂ ਅਤੇ ਨਜ਼ਮੁਲ ਹੁਸੈਨ ਸ਼ਾਂਤੋ ਦੀਆਂ 84 ਦੌੜਾਂ ਦੀ ਮੱਦਦ ਨਾਲ ਵੱਡੀ ਲੀਡ ਹਾਸਲ ਕਰ ਲਈ।
ਆਸਟ੍ਰੇਲੀਆ ਨੇ ਦੂਜੀ ਪਾਰੀ ‘ਚ 161 ਦੌੜਾਂ ‘ਤੇ 4ਵਿਕਟਾਂ ਗੁਆ ਲਈਆਂ ਹਨ। ਕੈਮਰਨ ਗ੍ਰੀਨ ਅਤੇ ਕੈਰੀ ਕ੍ਰੀਜ਼ ‘ਤੇ ਹਨ। ਤੀਜੇ ਦਿਨ, ਬੰਗਲਾਦੇਸ਼ ਨੇ 351/6 ‘ਤੇ ਖੇਡ ਦੁਬਾਰਾ ਸ਼ੁਰੂ ਕੀਤੀ। ਮੇਹਦੀ ਹਸਨ ਮਿਰਾਜ਼ ਨੇ ਇੱਕ ਸਿਰਾ ਫੜਿਆ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਮਿਲ ਕੇ ਟੀਮ ਦੀ ਲੀਡ 200 ਤੋਂ ਪਾਰ ਕਰ ਦਿੱਤੀ। ਉਨ੍ਹਾਂ ਨੇ 154 ਗੇਂਦਾਂ ‘ਤੇ 65 ਦੌੜਾਂ ਬਣਾਈਆਂ, ਜਿਸ ‘ਚ ਪੰਜ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਮੈਚ ਦੌਰਾਨ ਅੱਜ ਆਸਟ੍ਰੇਲੀਆ ਅਤੇ ਬੰਗਲਾਦੇਸ਼ ਵਿਚਾਲੇ ਡਾਰਵਿਨ ਟੈਸਟ ਮੈਚ ਦੇ ਦੂਜੇ ਦਿਨ ਮੈਦਾਨ ‘ਤੇ ਬਹਿਸ ਵੀ ਹੋਈ। ਤਜਰਬੇਕਾਰ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਅਤੇ ਬੰਗਲਾਦੇਸ਼ੀ ਆਲਰਾਊਂਡਰ ਮੇਹਿਦੀ ਹਸਨ ਮਿਰਾਜ਼ ਆਹਮੋ-ਸਾਹਮਣੇ ਹੋ ਗਏ। ਦੋਵਾਂ ਵਿਚਾਲੇ ਬਹਿਸ ਹੋਈ, ਜਿਸ ਕਾਰਨ ਅੰਪਾਇਰ ਕੁਮਾਰ ਧਰਮਸੇਨਾ ਨੂੰ ਦਖਲ ਦੇਣਾ ਪਿਆ।
Read More: AUS ਬਨਾਮ BAN: ਬੰਗਲਾਦੇਸ਼ ਦੀ ਪਹਿਲੀ ਪਾਰੀ ‘ਚ 426 ਦੌੜਾਂ ‘ਤੇ ਸਮਾਪਤ, ਹੇਜ਼ਲਵੁੱਡ ਦੀਆਂ 300 ਟੈਸਟ ਵਿਕਟਾਂ ਪੂਰੀਆਂ




