ਦਿੱਲੀ, 14 ਅਗਸਤ 2026: 2026 ਦੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪੁਲਿਸ, ਫਾਇਰ ਬ੍ਰਿਗੇਡ, ਹੋਮ ਗਾਰਡ, ਸਿਵਲ ਡਿਫੈਂਸ ਅਤੇ ਸੁਧਾਰ ਸੇਵਾਵਾਂ ਦੇ 1,057 ਮੁਲਾਜ਼ਮਾਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਦਿੱਤੇ ਗਏ। ਇਨ੍ਹਾਂ ‘ਚ 301 ਬਹਾਦਰੀ ਮੈਡਲ, 92 ਰਾਸ਼ਟਰਪਤੀ ਮੈਡਲ ਅਤੇ 664 ਮੈਰੀਟੋਰੀਅਸ ਸਰਵਿਸ ਮੈਡਲ ਸ਼ਾਮਲ ਹਨ। ਬਹਾਦਰੀ ਮੈਡਲਾਂ ‘ਚੋਂ, ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਖੇਤਰਾਂ ਦੇ 197 ਮੁਲਾਜ਼ਮਾਂ ਨੂੰ ਸਭ ਤੋਂ ਵੱਧ ਬਹਾਦਰੀ ਮੈਡਲ ਮਿਲੇ।
301 ਕਰਮਚਾਰੀਆਂ ਲਈ ਬਹਾਦਰੀ ਮੈਡਲ
ਗ੍ਰਹਿ ਮੰਤਰਾਲੇ ਦੇ ਮੁਤਾਬਕ, ਖੱਬੇ ਪੱਖੀ ਅਤਿਵਾਦ ਪ੍ਰਭਾਵਿਤ ਖੇਤਰਾਂ ‘ਚ ਅਦੁੱਤੀ ਹਿੰਮਤ ਦਿਖਾਉਣ ਵਾਲੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਬਹਾਦਰੀ ਮੈਡਲ ਦਿੱਤੇ ਗਏ। ਇਨ੍ਹਾਂ 197 ਕਰਮਚਾਰੀਆਂ ‘ਚ ਜੰਮੂ ਅਤੇ ਕਸ਼ਮੀਰ ਖੇਤਰ ਦੇ 51 ਕਰਮਚਾਰੀ, ਉੱਤਰ-ਪੂਰਬ ਦੇ 12 ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ 41 ਕਰਮਚਾਰੀ ਸ਼ਾਮਲ ਸਨ।
ਪੁਲਿਸ ਅਤੇ ਫਾਇਰ ਸਰਵਿਸ ਕਰਮਚਾਰੀ ਵੀ ਸ਼ਾਮਲ
ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਆਜ਼ਾਦੀ ਦਿਵਸ ‘ਤੇ ਪੁਲਿਸ ਅਤੇ ਫਾਇਰ ਸਰਵਿਸ ਕਰਮਚਾਰੀਆਂ ਨੂੰ ਕੁੱਲ 301 ਬਹਾਦਰੀ ਮੈਡਲ ਦਿੱਤੇ ਗਏ। ਇਨ੍ਹਾਂ ‘ਚ 272 ਪੁਲਿਸ ਕਰਮਚਾਰੀ ਅਤੇ 29 ਫਾਇਰ ਸਰਵਿਸ ਕਰਮਚਾਰੀ ਸ਼ਾਮਲ ਹਨ।
ਇੱਕ ਸਰਕਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਬਹਾਦਰੀ ਮੈਡਲ ਜਾਨ-ਮਾਲ ਦੀ ਰੱਖਿਆ ਕਰਨ, ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਫੜਨ ‘ਚ ਦਿਖਾਈ ਗਈ ਬੇਮਿਸਾਲ ਬਹਾਦਰੀ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਅਧਿਕਾਰੀ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵਾਂ, ਅਤੇ ਇਸ ਵਿੱਚ ਸ਼ਾਮਲ ਜੋਖਮ ‘ਤੇ ਅਧਾਰਤ ਹੈ।
Read More: ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਦੀ ਸਿਹਤ ਵਿਗੜੀ, ਦਿੱਲੀ ਦੇ ਏਮਜ਼ ‘ਚ ਕਰਵਾਇਆ ਦਾਖਲ




