ਕੋਲੰਬੀਆ, 11 ਅਗਸਤ 2026: Earthquake in Colombia: ਦੱਖਣੀ ਅਮਰੀਕੀ ਦੇਸ਼ ਕੋਲੰਬੀਆ ‘ਚ ਸੋਮਵਾਰ ਰਾਤ ਨੂੰ ਆਏ 7.4 ਤੀਬਰਤਾ ਵਾਲੇ ਭੂਚਾਲ ‘ਚ ਹੁਣ ਤੱਕ 132 ਜਣਿਆਂ ਦੀ ਜਾਨ ਚਲੀ ਗਈ ਹੈ ਅਤੇ 570 ਤੋਂ ਵੱਧ ਜਣੇ ਜ਼ਖਮੀ ਹੋਏ ਹਨ।
ਅਧਿਕਾਰੀਆਂ ਦੇ ਮੁਤਾਬਕ, ਦੇਸ਼ ਭਰ ‘ਚ 86 ਇਮਾਰਤਾਂ ਢਹਿ ਗਈਆਂ, ਜਦੋਂ ਕਿ 1,500 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ। 18 ਸਿਹਤ ਕੇਂਦਰ ਅਤੇ 52 ਸਕੂਲ ਵੀ ਨੁਕਸਾਨੇ ਗਏ। ਇਸ ਤੋਂ ਇਲਾਵਾ, ਸੱਤ ਹਵਾਈ ਅੱਡਿਆਂ ‘ਤੇ ਕੰਮ ਰੋਕ ਦਿੱਤਾ ਗਿਆ ਹੈ। ਪੰਜ ਸ਼ਹਿਰਾਂ ‘ਚ ਰੈੱਡ ਅਲਰਟ ਜਾਰੀ ਕੀਤੀ ਗਈ ਹੈ। ਰਾਸ਼ਟਰਪਤੀ ਨੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਇੱਕ ਐਮਰਜੈਂਸੀ ਕਮੇਟੀ ਬੁਲਾਈ ਹੈ।
ਇਕੱਲੇ ਪਰੇਰਾ ਸ਼ਹਿਰ ‘ਚ 60 ਜਣਿਆਂ ਦੀ ਮੌਤ ਹੋ ਗਈ। ਲਗਭਗ 500,000 ਦੀ ਆਬਾਦੀ ਵਾਲਾ ਇਹ ਸ਼ਹਿਰ ਭੂਚਾਲ ਦੇ ਕੇਂਦਰ ਤੋਂ 64 ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਹੈ। ਰਾਜਧਾਨੀ ਬੋਗੋਟਾ ਸਮੇਤ ਕਈ ਸ਼ਹਿਰਾਂ ‘ਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਾਵਧਾਨੀ ਵਜੋਂ ਲੋਕ ਇਮਾਰਤਾਂ ਤੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਮੁਤਾਬਕ, ਭੂਚਾਲ ਸੋਮਵਾਰ ਸਵੇਰੇ 7:34 ਵਜੇ ਦੇ ਕਰੀਬ ਆਇਆ।
Read More: Earthquake News: ਕੋਲੰਬੀਆ ‘ਚ 7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨਾਲ ਕੰਬੀ ਧਰਤੀ



