ਅੰਬਾਲਾ, 01 ਅਗਸਤ 2026: ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਐਲਾਨ ਕੀਤਾ ਕਿ ਅੰਬਾਲਾ ਛਾਉਣੀ ‘ਚ 10 ਮਹੱਤਵਪੂਰਨ ਸੜਕਾਂ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਇਆ ਜਾ ਸਕੇ, ਜਿਸ ਨਾਲ ਲੱਖਾਂ ਵਾਹਨ ਚਾਲਕਾਂ ਨੂੰ ਲਾਭ ਹੋਵੇਗਾ। ਸੜਕਾਂ ਨੂੰ ਮਜ਼ਬੂਤ ਕਰਨ ਨਾਲ ਅੰਬਾਲਾ ਛਾਉਣੀ ਦੇ ਵਿਕਾਸ ‘ਚ ਤੇਜ਼ੀ ਆਵੇਗੀ ਅਤੇ ਇਸਦੇ ਨਾਗਰਿਕਾਂ ਦੇ ਜੀਵਨ ਪੱਧਰ ‘ਚ ਸੁਧਾਰ ਹੋਵੇਗਾ।
ਵਿਜ ਨੇ ਦੱਸਿਆ ਕਿ ਛਾਉਣੀ ਦੇ ਵੱਖ-ਵੱਖ ਖੇਤਰਾਂ ‘ਚ 9.75 ਕਰੋੜ ਰੁਪਏ ਦੀ ਲਾਗਤ ਨਾਲ 10 ਸੜਕਾਂ ਦੀ ਮੁਰੰਮਤ ਲਈ ਰਾਜ ਸਰਕਾਰ ਤੋਂ ਪ੍ਰਵਾਨਗੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਵੱਲੋਂ ਸੜਕਾਂ ਦੀ ਮੁਰੰਮਤ ਲਈ ਟੈਂਡਰ ਬਹੁਤ ਜਲਦੀ ਜਾਰੀ ਕੀਤੇ ਜਾਣਗੇ ਤਾਂ ਜੋ ਅੱਗੇ ਦਾ ਕੰਮ ਸ਼ੁਰੂ ਹੋ ਸਕੇ। ਊਰਜਾ ਮੰਤਰੀ ਨੇ ਦੱਸਿਆ ਕਿ ਨਨਹੇੜਾ, ਰੰਗੀਆ ਮੰਡੀ, ਮਛੌਂਡਾ, ਚੰਦਰਪੁਰੀ, ਰਾਮਗੜ੍ਹ ਮਾਜਰਾ, ਦਲੀਪਗੜ੍ਹ, ਪੰਜੋਖਰਾ ਸਾਹਿਬ, ਮੰਡੌਰ, ਧੂਲਕੋਟ, ਮੁਨਰਹੇੜੀ ਆਦਿ ਖੇਤਰਾਂ ‘ਚ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।
Read More: ਹਰਿਆਣਾ ਦੀ ਧੀ ਸੀਮਾ ਨੇ ਰਾਸ਼ਟਰਮੰਡਲ ਖੇਡਾਂ ’ਚ ਜਿੱਤਿਆ ਕਾਂਸੀ ਤਗਮਾ, CM ਨਾਇਬ ਸੈਣੀ ਨੇ ਦਿੱਤੀ ਵਧਾਈ




