ਪਟਿਆਲਾ, 15 ਜੁਲਾਈ 2026: ਕੁਝ ਦਿਨ ਪਹਿਲਾਂ ਬਜ਼ੁਰਗ ਜੋਗਿੰਦਰ ਸਿੰਘ ਦੇ ਸੰਤ ਹਜ਼ਾਰਾਂ ਸਿੰਘ ਵਿਖੇ ਸਥਿਤ ਮਕਾਨ ‘ਤੇ ਕਬਜ਼ਾ ਕਰਨ ਆਏ 7 ਵਿਅਕਤੀਆਂ ਖ਼ਿਲਾਫ ਵੱਖ ਵੱਖ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ| ਸਨੌਰ ਪਪੋਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਜਾਵੇਗਾ|
ਬਜ਼ੁਰਗ ਜੋਗਿੰਦਰ ਸਿੰਘ ਦੇ ਮਕਾਨ ਦਾ ਕੇਸ ਲੰਬੇ ਸਮੇਂ ਤੋਂ ਅਦਾਲਤ ‘ਚ ਚੱਲ ਰਿਹਾ ਹੈ ਤੇ ਅਦਾਲਤ ਨੇ ਦੂਜੀ ਧਿਰ ਦੀ ਕਬਜਾ ਲੈਣ ਦੀ ਅਰਜ਼ੀ ਨੂੰ ਵੀ ਰੱਦ ਕੀਤਾ ਹੋਇਆ ਹੈ| ਇਸਦੇ ਬਾਵਜੂਦ ਵੀ ਤਲਵਿੰਦਰ ਸ਼ਰਮਾ ਪਰਿਵਾਰ ਲਗਭਗ ਦੋ ਦਰਜਨ ਤੋਂ ਵਧ ਨਿਹੰਗ ਸਿੰਘਾਂ ਦੀ ਫੌਜ ਨੂੰ ਲੈ ਕੇ ਗੁੰਡਾਗਰਦੀ ਨਾਲ ਇਨ੍ਹਾਂ ਦੇ ਘਰ ਅੰਦਰ ਵੜ ਕੇ ਬਜ਼ੁਰਗ ਜੋਗਿੰਦਰ ਸਿੰਘ ਉਸਦੀ ਧੀ ਰੁਪਿੰਦਰ ਅਤੇ ਨੂੰਹ ਮਨਦੀਪ ‘ਤੇ ਕਾਤਲਾਨਾ ਹਮਲਾ ਕਰਕੇ ਉਨ੍ਹਾਂ ਕੁੱਟਮਾਰ ਕਰਕੇ, ਇਸ ਮਕਾਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਨੌਰ ਪੁਲਸ ਨੇ ਇਸਨੂੰ ਨਾ ਕਾਮਯਾਬ ਕਰ ਦਿੱਤਾ|
ਗੰਭੀਰ ਰੂਪ ‘ਚ ਜ਼ਖਮੀ ਹੋਏ ਬਜ਼ੁਰਗ ਜੋਗਿੰਦਰ ਸਿੰਘ ਉਨ੍ਹਾਂ ਦੀ ਧੀ ਰੁਪਿੰਦਰ ਅਤੇ ਨੂੰਹ ਮਨਦੀਪ ਅਜੇ ਤੱਕ ਇਲਾਜ ਲਈ ਰਾਜਿੰਦਰਾ ਹਸਪਤਾਲ ‘ਚ ਦਾਖਲ ਹਨ| ਬਜ਼ੁਰਗ ਦੀ ਹਾਲਤ ਕਾਫ਼ੀ ਗੰਭੀਰ ਹੈ। ਸਨੌਰ ਪੁਲਿਸ ਦੇ ਆਈਓ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਵਾਚਣ ਤੋਂ ਬਾਅਦ ਵੀਡਿਓ ਦੇਖਣ ਤੋਂ ਬਾਅਦ ਅਤੇ ਉਨ੍ਹਾਂ ਨੇ ਖ਼ੁਦ ਜਾ ਕੇ ਮੌਕੇ ‘ਤੇ ਇਸ ਮਕਾਨ ਤੋਂ ਨਿਹੰਗਾਂ ਨੂੰ ਕੱਢਣ ਤੋਂ ਬਾਅਦ ਮਨਦੀਪ ਕੌਰ, ਜੋਗਿੰਦਰ ਸਿੰਘ, ਰੁਪਿੰਦਰ ਕੌਰ ਜੋ ਕਿ ਜ਼ੇਰੇ ਇਲਾਜ ਰਾਜਿੰਦਰਾ ਹਪਸਤਾਲ ‘ਚ ਹਨ, ਉਨ੍ਹਾਂ ਦੇ ਬਿਆਨਾਂ ‘ਤੇ ਤਲਵਿੰਦਰ ਕੁਮਾਰ ਸ਼ਰਮਾ, ਨਰਿੰਦਰ ਕੁਮਾਰ, ਸੁਸਮਾ ਰਾਣੀ, ਕਰਨ ਕੁਮਾਰ, ਕੇਸ਼ਵ ਕੁਮਾਰ, ਮੋਗਾ ਤੋਂ ਇਸ ਗੈਗ ਟੀਮ ਨਾਲ ਆਈ ਬੀਬੀ ਨਿਰਮਲਾ, ਦੋ ਨਿਹੰਗਾਂ ‘ਤੇ ਬਾਏਨੇਮ ਸਖਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ ਧਾਰਾ 452, 74, 115, 18, 126, 351, 329, 62, 191, 190 ਲਗਾਈ ਗਈ ਹੈ| ਉਨ੍ਹਾਂ ਆਖਿਆ ਕਿ ਜਾਂਚ ਜਾਰੀ ਹੈ, ਹੋਰ ਧਾਰਾਵਾਂ ਦਾ ਵਾਧਾ ਵੀ ਕੀਤਾ ਜਾ ਸਕਦਾ ਹੈ|
ਬਜ਼ੁਰਗ ਜੋਗਿੰਦਰ ਸਿੰਘ ਦੀ ਧੀ, ਨੂੰਹ ਅਤੇ ਉਨਾ ਨੂੰ ਕੁੱਟਣ ਵਾਲੀ ਵੀਡੀਓ ਦਾ ਸੋਸਲ ਮੀਡੀਆ’ਤੇ ਪੂਰਾ ਦਿਨ ਭੜਥੂ ਪਿਆ ਰਿਹਾ| ਇੱਥੋਂ ਤੱਕ ਕਿ ਜੋਗਿੰਦਰ ਸਿੰਘ ਦੀ 8 ਸਾਲਾ ਦੀ ਪੋਤਰੀ ਨੂੰ ਵੀ ਨਹੀ ਬਖਸ਼ਿਆ ਅਤੇ ਉਸਨੂੰ ਵੀ ਕੁੱਟਿਆ ਗਿਆ| ਪੁਲਿਸ ਨੇ ਅੱਜ 452 ਧਾਰਾ ‘ਚ ਵਾਧਾ ਕਰ ਦਿੱਤਾ ਹੈ
| ਇਸਤੋ ਬਾਅਦ ਜਾਂਚ ਜਾਰੀ ਰਖੀ ਹੈ| ਸਨੌਰ ਵਾਸੀਆਂ ਅੰਦਰ ਦਹਿਸਤ ਦਾ ਮਾਹੌਲ ਹੈ ਕਿ ਇਸ ਤਰ੍ਹਾ ਤਾਂ ਹਰ ਕੋਈ ਗੁੰਡਾ ਟੀਮ ਲਿਆ ਕੇ ਕਿਸੇ ਵੀ ਘਰ ‘ਤੇ ਕਬਜ਼ਾ ਕਰ ਸਕਦਾ ਹੈ।
ਇਸ ਸਬੰਧੀ ਡੀਐਸਪੀ ਰਣਬੀਰ ਸਿੰਘ ਨੇ ਆਖਿਆ ਕਿ ਸਨੌਰ ਸ਼ਹਿਰ ‘ਚ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਉਨਾ ਆਖਿਆ ਕਿ ਅਸੀ ਲਗਾਤਾਰ ਜਾਂਚ ‘ਚ ਧਾਰਾਵਾਂ ਵਧਾ ਰਹੇ ਹਾਂ| 452 ਲਗਾਈ ਜਾ ਚੁੱਕੀ ਹੈ| ਉਨ੍ਹਾਂ ਆਖਿਆ ਕਿ ਕਿਸੇ ਵੀ ਅਨਸਰ ਨੂੰ ਕਾਨੂੰਨ ਤੋੜਨ ਦੀ ਆਗਿਆ ਨਹੀ ਹੋਵੇਗੀ| ਉਨ੍ਹਾਂ ਸਨੌਰ ਵਾਸੀਆਂ ਨੂੰ ਵਿਸਵਾਸ ਦਿਵਾਇਆ ਕਿ ਉਹ ਨਿਸਚਿੰਤ ਰਹਿਣ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ| ਡੀਐਸਪੀ ਰਣਬੀਰ ਸਿੰਘ ਨੇ ਆਖਿਆ ਕਿ ਉਹ ਖ਼ੁਦ ਸਾਰੇ ਕੇਸ ਨੂੰ ਦੇਖ ਰਹੇ ਹਨ| ਜਦੋਂ ਜ਼ਖਮੀ ਹਾਲਤ ‘ਚ ਜੋਗਿੰਦਰ ਸਿੰਘ, ਮਨਦੀਪ ਕੌਰ ਤੇ ਰੁਪਿੰਦਰ ਕੌਰ ਨੂੰ ਹਸਪਾਤਲ ‘ਚੋਂ ਛੁੱਟੀ ਮਿਲ ਜਾਵੇਗੀ ਤਾਂ ਉਨ੍ਹਾਂ ਦੇ ਬਿਆਨਾਂ ਦੇ ਅਧਾਰ ‘ਤੇ ਨਵੀਆਂ ਰਿਪੋਰਟਾਂ ਦੇ ਅਧਾਰ ‘ਤੇ ਹੋਰ ਧਾਰਾਵਾਂ ‘ਚ ਵੀ ਵਾਧਾ ਕੀਤਾ ਜਾਵੇਗਾ|
Read More: ਸੰਤ ਹਜ਼ਾਰਾ ਸਿੰਘ ਨਗਰ ਵਿਖੇ ਬਜ਼ੁਰਗ ਦੇ ਘਰ ‘ਤੇ ਕਬਜ਼ੇ ਦੀ ਕੋਸ਼ਿਸ਼, ਪਿਓ-ਧੀ ਤੇ ਨੂੰਹ ਨਾਲ ਕੀਤੀ ਕੁੱਟਮਾਰ




