ਸ਼੍ਰੀਲੰਕਾ, 6 ਜੁਲਾਈ 2026: ਸ਼੍ਰੀਲੰਕਾ ‘ਚ ਸੋਮਵਾਰ ਨੂੰ ਕੈਦੀਆਂ ਵਿਚਕਾਰ ਹੋਈ ਹਿੰਸਕ ਝੜੱਪ ‘ਚ 25 ਜਣੇ ਮਾਰੇ ਗਏ ਅਤੇ ਲਗਭੱਗ 100 ਜ਼ਖਮੀ ਹੋ ਗਏ। ਮ੍ਰਿਤਕਾਂ ‘ਚ ਜੇਲ੍ਹ ਅਧਿਕਾਰੀਆਂ ਦੇ ਵੀ ਹੋਣ ਦਾ ਖਦਸ਼ਾ ਹੈ। ਹਿੰਸਾ ਤੋਂ ਬਾਅਦ, ਸ਼੍ਰੀਲੰਕਾ ਦੀ ਫੌਜ ਨੂੰ ਸਹਾਇਤਾ ਲਈ ਬੁਲਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਫੌਜੀ ਸਹਾਇਤਾ ਦੀ ਮੰਗ ਕੀਤੀ।
ਰਾਇਟਰਜ਼ ਦੇ ਮੁਤਾਬਕ ਝੜੱਪਾਂ ਐਤਵਾਰ ਨੂੰ ਉਦੋਂ ਸ਼ੁਰੂ ਹੋਈਆਂ ਜਦੋਂ ਦੋਸ਼ੀ ਕੈਦੀਆਂ ਅਤੇ ਹਿਰਾਸਤ ‘ਚ ਲਏ ਗਏ ਕੈਦੀਆਂ ਵਿਚਕਾਰ ਝੜੱਪ ਹੋਈ। ਇਹ ਘਟਨਾ ਸ਼੍ਰੀਲੰਕਾ ਦੇ ਤੱਟਵਰਤੀ ਸ਼ਹਿਰ ਨੇਗੋਂਬੋ ‘ਚ ਇੱਕ ਭੀੜ-ਭੜੱਕੇ ਵਾਲੀ ਜੇਲ੍ਹ ‘ਚ ਵਾਪਰੀ।
ਸਥਾਨਕ ਟੈਲੀਵਿਜ਼ਨ ਚੈਨਲ ਹੀਰੂ ਦੇ ਮੁਤਾਬਕ, ਮ੍ਰਿਤਕਾਂ ‘ਚ ਕੈਦੀ ਅਤੇ ਜੇਲ੍ਹ ਅਧਿਕਾਰੀ ਦੋਵੇਂ ਸ਼ਾਮਲ ਸਨ। ਇਹ ਜੇਲ੍ਹ ਕੋਲੰਬੋ ਤੋਂ ਲਗਭੱਗ 35 ਕਿਲੋਮੀਟਰ ਉੱਤਰ ‘ਚ ਸਥਿਤ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਝੜੱਪਾਂ ਕਿਸ ਕਾਰਨ ਹੋਈਆਂ। ਹਾਲਾਂਕਿ, ਇਹ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੀ ਹਿੰਸਕ ਝੜੱਪ ਦੌਰਾਨ, ਕੁਝ ਕੈਦੀਆਂ ਨੇ ਜੇਲ੍ਹ ਦੇ ਹਥਿਆਰ ਜ਼ਬਤ ਕਰ ਲਏ, ਜਿਸ ਨਾਲ ਹਿੰਸਾ ਵਧ ਗਈ ਅਤੇ ਘਾਤਕ ਹੋ ਗਈ।
Read More: PM ਮੋਦੀ ਦਾ ਇੰਡੋਨੇਸ਼ੀਆ ਦੌਰਾ, ਦੋਵੇਂ ਦੇਸ਼ਾਂ ਵਿਚਾਲੇ ਬ੍ਰਹਮੋਸ ਮਿਜ਼ਾਈਲ ਸੌਦੇ ਨੂੰ ਮਨਜ਼ੂਰੀ ਮਿਲਣ ਦੀ ਉਮੀਦ




