ਸਪੋਰਟਸ, 02 ਜੁਲਾਈ 2026: ENG W ਬਨਾਮ SA W: ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਦੂਜਾ ਸੈਮੀਫਾਈਨਲ ਅੱਜ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਲੰਡਨ ਦੇ ਓਵਲ ਵਿਖੇ ਖੇਡਿਆ ਜਾਵੇਗਾ। ਇਹ ਨਾਕਆਊਟ ਮੈਚ ਭਾਰਤੀ ਸਮੇਂ ਮੁਤਾਬਕ ਰਾਤ 11:00 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੀ ਜੇਤੂ ਟੀਮ ਫਾਈਨਲ ‘ਚ ਛੇ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਨਾਲ ਭਿੜੇਗੀ।
ਦੋਵੇਂ ਟੀਮਾਂ ਤੀਜੀ ਵਾਰ ਸੈਮੀਫਾਈਨਲ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਉਨ੍ਹਾਂ ਨੇ ਆਪਣੇ ਪਿਛਲੇ ਦੋ ਮੈਚ ਜਿੱਤੇ ਹਨ। ਦੱਖਣੀ ਅਫਰੀਕਾ ਪਿਛਲੇ ਦੋਵੇਂ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਵੀ ਪਹੁੰਚਿਆ ਹੈ। ਦੂਜੇ ਪਾਸੇ, ਇੰਗਲੈਂਡ ਨੇ ਇਸ ਵਾਰ ਆਪਣੇ ਸਾਰੇ ਗਰੁੱਪ ਪੜਾਅ ਦੇ ਮੈਚ ਜਿੱਤੇ ਹਨ।
ਇੰਗਲੈਂਡ ਦਾ ਪਲੜਾ ਭਾਰੀ
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 28 ਮੈਚ ਖੇਡੇ ਗਏ ਹਨ। ਇੰਗਲੈਂਡ ਨੇ ਇਨ੍ਹਾਂ ‘ਚੋਂ 23 ਜਿੱਤੇ ਹਨ, ਜਦੋਂ ਕਿ ਦੱਖਣੀ ਅਫਰੀਕਾ ਨੇ ਸਿਰਫ਼ ਚਾਰ ਜਿੱਤੇ ਹਨ। ਇੱਕ ਮੈਚ ਡਰਾਅ ‘ਚ ਖਤਮ ਹੋਇਆ ਸੀ। ਡੈਨੀਅਲ ਵਿਆਟ ਨੇ ਇਸ ਵਿਸ਼ਵ ਕੱਪ ਵਿੱਚ ਇੰਗਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਪੰਜ ਮੈਚਾਂ ‘ਚ 153.26 ਦੀ ਸਟ੍ਰਾਈਕ ਰੇਟ ਨਾਲ 282 ਦੌੜਾਂ ਬਣਾਈਆਂ ਹਨ। ਉਸਦਾ ਸਭ ਤੋਂ ਵਧੀਆ ਸਕੋਰ ਨਾਬਾਦ 105 ਹੈ।
ਸੋਫੀ ਏਕਲਸਟੋਨ ਨੇ ਗੇਂਦਬਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 5 ਮੈਚਾਂ ‘ਚ 5.90 ਦੀ ਕਿਫਾਇਤੀ ਇਕਾਨਮੀ ਦਰ ਨਾਲ 8 ਵਿਕਟਾਂ ਲਈਆਂ ਹਨ। ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ 22 ਦੌੜਾਂ ਦੇ ਕੇ 3 ਵਿਕਟਾਂ ਹਨ।
ਤਾਜਮਿਨ ਬ੍ਰਿਟਸ ਨੇ ਇਸ ਟੂਰਨਾਮੈਂਟ ‘ਚ ਦੱਖਣੀ ਅਫਰੀਕਾ ਲਈ ਬੱਲੇ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਹੈ। ਬ੍ਰਿਟਸ ਨੇ ਸਿਰਫ਼ 3 ਮੈਚਾਂ ਵਿੱਚ 134.88 ਦੀ ਸਟ੍ਰਾਈਕ ਰੇਟ ਨਾਲ 174 ਦੌੜਾਂ ਬਣਾਈਆਂ ਹਨ, ਜਿਸ ‘ਚ ਨਾਬਾਦ 114 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਸ਼ਾਮਲ ਹੈ। ਤਜਰਬੇਕਾਰ ਮਾਰਿਜ਼ਾਨ ਕੈਪ ਨੇ ਗੇਂਦਬਾਜ਼ੀ ‘ਚ ਟੀਮ ਲਈ ਲਗਾਤਾਰ ਸਫਲਤਾ ਪ੍ਰਦਾਨ ਕੀਤੀ ਹੈ। ਕੈਪ ਨੇ 5 ਮੈਚਾਂ ਵਿੱਚ 5.21 ਦੀ ਕਿਫ਼ਾਇਤੀ ਇਕਾਨਮੀ ਦਰ ਨਾਲ 7 ਵਿਕਟਾਂ ਲਈਆਂ ਹਨ।
Read More: ਆਸਟ੍ਰੇਲੀਆ ਮਹਿਲਾ ਟੀਮ 8ਵੀਂ ਵਾਰ ਖੇਡੇਗੀ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ




