ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ

ਰਾਜਪੁਰਾ ‘ਚ PSPCL ਦਫਤਰ ਦੇ ਬਾਹਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ

ਰਾਜਪੁਰਾ, 30 ਜੂਨ 2026: ਬਿਜਲੀ ਸਪਲਾਈ ਠੀਕ ਢੰਗ ਨਾਲ ਨਾ ਹੋਣ ‘ਤੇ ਅੱਜ ਰਾਜਪੁਰਾ ਦੇ ਕਿਸਾਨਾਂ ਨੇ ਪੀਐਸਪੀਸੀਐਲ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ| ਇਸ ਦੌਰਾਨ ਵੱਖ-ਵੱਖ ਕਿਸਾਨ ਸੰਗਠਨਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਐਕਸੀਅਨ ਧਰਮਵੀਰ ਕਮਲ ਸਾਹਮਣੇ ਆਪਣੀਆਂ ਬਿਜਲੀ ਸਮੱਸਿਆਵਾਂ ਨੂੰ ਰੱਖਿਆ| ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਨਹੀਂ ਹੋ ਰਿਹਾ|

ਕਿਸਾਨਾਂ ਦਾ ਕਹਿਣਾ ਹੈ ਕਿ “ਇਹ ਸੁਭਾਵਿਕ ਹੈ ਕਿ ਇਸ ਸਮੇਂ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ, ਪਰ ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ, ਸਾਨੂੰ ਆਪਣੀਆਂ ਫਸਲਾਂ ਬੀਜਣ ‘ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਮੋਟਰਾਂ ਨਹੀਂ ਚੱਲ ਰਹੀਆਂ ਹਨ ਅਤੇ ਖੇਤ ਸੁੱਕੇ ਪਏ ਹਨ| ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ|

ਕਿਸਾਨਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਛੇਤੀ ਹੀ ਕੋਈ ਹੱਲ ਨਾ ਲੱਭਿਆ ਗਿਆ, ਤਾਂ ਉਹ ਆਪਣਾ ਅੰਦੋਲਨ ਤੇਜ਼ ਕਰਨਗੇ| ਕਿਸਾਨਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ, ਐਕਸੀਅਨ ਧਰਮਵੀਰ ਕਮਲ ਦਾ ਕਹਿਣਾ ਹੈ ਕਿ ਇੱਕ ਯੂਨਿਟ ‘ਚ ਇਸ ਸਮੇਂ ਕਿਸੇ ਤਕਨੀਕੀ ਸਮੱਸਿਆ ਕਾਰਨ ਖ਼ਰਾਬ ਹੈ। ਇਸ ਕਾਰਨ, ਸਾਰਾ ਲੋਡ ਉਸ ਇੱਕ ਯੂਨਿਟ ‘ਤੇ ਪੈ ਰਿਹਾ ਹੈ, ਜਿਸ ਨਾਲ ਸਪਲਾਈ ਪ੍ਰਭਾਵਿਤ ਹੋ ਰਹੀ ਹੈ|

ਐਕਸੀਅਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਖ਼ਰਾਬ ਹੋਈ ਯੂਨਿਟ ਦੀ ਛੇਤੀ ਹੀ ਮੁਰੰਮਤ ਕੀਤੀ ਜਾਵੇਗੀ| ਉਸ ਤੋਂ ਬਾਅਦ ਕਿਸਾਨਾਂ ਨੂੰ ਨਿਰਧਾਰਤ ਸਮਾਂ-ਸਾਰਣੀ ਮੁਤਾਬਕ ਬਿਜਲੀ ਮਿਲੇਗੀ ਅਤੇ ਸਰਕਾਰ ਦੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ| ਹੁਣ ਲਈ, ਐਕਸੀਅਨ ਦਾ ਭਰੋਸਾ ਮਿਲਣ ਤੋਂ ਬਾਅਦ, ਕਿਸਾਨ ਸ਼ਾਂਤੀਪੂਰਵਕ ਵਾਪਸ ਪਰਤੇ ਗਏ ਹਨ | ਪੰਜਾਬ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਗੇ|

Read More: ਤਿੰਨ ਮਹੀਨਿਆਂ’ਚ ਨਸ਼ਾ ਤਸਕਰਾਂ ਖ਼ਿਲਾਫ਼ ਵਿਲੇਜ ਡਿਫੈਂਸ ਕਮੇਟੀਆਂ ਵੱਲੋਂ 13,000 ਸ਼ਿਕਾਇਤਾਂ ਪ੍ਰਾਪਤ ਹੋਈਆਂ:CM ਭਗਵੰਤ ਮਾਨ

ਵਿਦੇਸ਼

Scroll to Top