990 ਆਮ ਆਦਮੀ ਕਲੀਨਿਕ ਨਾਲ ਘਰ ਨੇੜੇ ਮਿਲ ਰਿਹਾ ਮੁਫ਼ਤ ਇਲਾਜ
ਪੰਜਾਬ ਦੇ 5 ਕਰੋੜ ਤੋਂ ਵੱਧ ਲੋਕਾਂ ਨੂੰ ਮਿਲਿਆ ਲਾਭ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ| ਪੰਜਾਬ ਵਾਸੀਆਂ ਨੂੰ ਬਿਮਾਰੀਆਂ ਦੇ ਇਲਾਜ ਜਾਂ ਫਿਰ ਬਿਮਾਰੀ ਵੇਲੇ ਦਵਾਈ ਲੈਣ ਜ਼ਿਆਦਾ ਦੂਰ ਨਾ ਜਾਣਾ ਪਵੇ, ਇਸ ਲਈ ਪੰਜਾਬ ਸਰਕਾਰ ਨੇ ਸਿਹਤ ਖੇਤਰ ‘ਚ ਹੋਰ ਵੀ ਸੁਧਾਰ ਕਰਨ ਲਈ ‘ਆਮ ਆਦਮੀ ਕਲੀਨਿਕ’ ਸਥਾਪਿਤ ਕੀਤੇ ਹਨ|
ਮਾਨ ਸਰਕਾਰ ਵੱਲੋਂ ਸੂਬੇ ਭਰ ‘ਚ ਸਥਾਪਿਤ ਕੀਤੇ ‘ਆਮ ਆਦਮੀ ਕਲੀਨਿਕ’ ਨਾਲ ਵੱਡੀ ਆਬਾਦੀ ਨੂੰ ਲਾਭ ਮਿਲ ਰਿਹਾ ਹੈ| 15 ਅਗਸਤ 2022 ਨੂੰ ਸ਼ੁਰੂ ਹੋਈ ਇਹ ਲੋਕ ਭਲਾਈ ਯੋਜਨਾ ਨਿਰਵਿਘਨ ਜਾਰੀ ਹੈ| ਇਹ ਆਮ ਆਦਮੀ ਕਲੀਨਿਕ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ‘ਚ ਸਥਾਪਿਤ ਕੀਤੇ ਗਏ ਹਨ, ਜਿੱਥੇ ਪੰਜਾਬ ਦੇ ਲੋਕ ਇਨ੍ਹਾਂ ਕਲੀਨਿਕਾਂ ਤੋਂ ਘਰ ਨੇੜੇ ਹੀ ਸਿਹਤ ਸੰਬੰਧੀ ਜਾਂਚ, ਦਵਾਈਆਂ ਅਤੇ ਇਲਾਜ ਕਰਵਾ ਰਹੇ ਹਨ|
ਆਮ ਆਦਮੀ ਕਲੀਨਿਕਾਂ ‘ਚ ਲੋਕਾਂ ਨੂੰ ਛੋਟੀਆਂ ਬਿਮਾਰੀਆਂ ਸੰਬੰਧੀ ਟੈਸਟ ਅਤੇ ਇਲਾਜ ਸਹੂਲਤਾਂ ਮਿਲਣ ਨਾਲ ਹਸਪਤਾਲਾਂ ‘ਚ ਲੰਬੀਆਂ ਕਤਾਰਾਂ ਤੋਂ ਰਾਹਤ ਮਿਲੀ ਹੈ| ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਭਰ ‘ਚ ਹੁਣ ਤੱਕ ਕੁੱਲ 990 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ ਅਤੇ ਇਹ ਗਿਣਤੀ ਛੇਤੀ ਹੀ 1400 ਤੱਕ ਪਹੁੰਚ ਜਾਵੇਗੀ| ਇਨ੍ਹਾਂ ਆਮ ਆਦਮੀ ਕਲੀਨਿਕਾਂ ‘ਚ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਤਰ੍ਹਾਂ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ ਜਾਂਦੇ ਹਨ|
ਰੋਜ਼ਾਨਾ ਹਜ਼ਾਰਾਂ ਲੋਕ ਇਨ੍ਹਾਂ ਕਲੀਨਿਕਾਂ ‘ਚ ਇਲਾਜ ਲਈ ਆਉਂਦੇ ਹਨ ਅਤੇ ਓਪੀਡੀ ‘ਚ ਮਰੀਜ਼ਾਂ ਦੀ ਗਿਣਤੀ 5 ਕਰੋੜ ਨੂੰ ਪਾਰ ਕਰ ਚੁੱਕੀ ਹੈ| ਜਿਸ ਨਾਲ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ‘ਚ ਪੰਜਾਬ ਵਾਸੀਆਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋ ਰਿਹਾ ਹੈ| ਆਮ ਆਦਮੀ ਕਲੀਨਿਕਾਂ ਨਾਲ ਲੋਕਾਂ ਨੂੰ ਆਰਥਿਕ ਤੌਰ ‘ਤੇ ਵੀ ਰਾਹਤ ਮਿਲੀ ਹੈ|
Read More: 300 ਯੂਨਿਟ ਮੁਫ਼ਤ ਬਿਜਲੀ ਨਾਲ ਪੰਜਾਬ ਦੇ ਹਰ ਘਰ ਨੂੰ ਮਿਲੀ ਵੱਡੀ ਰਾਹਤ




