Punjab Governor convoy news

ਪੰਜਾਬ ਰਾਜਪਾਲ ਦੇ ਕਾਫ਼ਲੇ ‘ਚ ਅਚਾਨਕ ਇਨੋਵਾ ਕਾਰ ਦਾਖ਼ਲ ਹੋਣ ਕਾਰਨ ਵਾਪਰਿਆ ਹਾਦਸਾ

ਚੰਡੀਗੜ੍ਹ, 22 ਜੂਨ 2026: ਸੋਮਵਾਰ ਸਵੇਰੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੀਵੀਆਈਪੀ ਕਾਫ਼ਲੇ ‘ਚ ਅਚਾਨਕ ਇੱਕ ਇਨੋਵਾ ਕਾਰ ਦਾਖਲ ਹੋਣ ਕਰਕੇ ਹਾਦਸਾ ਵਾਪਰਿਆ ਹੈ | ਜਿਵੇਂ ਹੀ ਰਾਜਪਾਲ ਦਾ ਕਾਫਲਾ ਸਵੇਰੇ 8 ਵਜੇ ਦੇ ਕਰੀਬ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਿਹਾ ਸੀ, ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ‘ਤੇ ਪਹੁੰਚਿਆ, ਇੱਕ ਨਿੱਜੀ ਇਨੋਵਾ ਕਾਰ ਅਚਾਨਕ ਵੀਆਈਪੀ ਲੇਨ ‘ਚ ਦਾਖਲ ਹੋ ਗਈ।

ਇਨੋਵਾ ਦੇ ਕਾਫ਼ਲੇ ‘ਚ ਦਾਖਲ ਹੁੰਦੇ ਹੀ ਅਣਕਿਆਸੀ ਘਟਨਾ ਨੇ ਹਫੜਾ-ਦਫੜੀ ਮਚਾ ਦਿੱਤੀ | ਇਸ ਦੌਰਾਨ ਇੱਕ ਸਰਕਾਰੀ ਐਂਬੂਲੈਂਸ ਕੰਟਰੋਲ ਗੁਆ ਬੈਠੀ ਅਤੇ ਇਨੋਵਾ ਨਾਲ ਟਕਰਾ ਗਈ। ਹਾਦਸੇ ‘ਚ ਇੱਕ ਔਰਤ ਸਮੇਤ ਦੋ ਜਣੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸੜਕ ਸੁਰੱਖਿਆ ਬਲ ਦੀ ਟੀਮ ਨੇ ਤੁਰੰਤ ਹਸਪਤਾਲ ਪਹੁੰਚਾਇਆ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਐਂਬੂਲੈਂਸ ‘ਚ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (EMT) ਗੁਰਜੰਟ ਸਿੰਘ (ਤਰਨਤਾਰਨ ਦਾ ਵਸਨੀਕ) ਅਤੇ ਇਨੋਵਾ ਕਾਰ ‘ਚ ਸਵਾਰ ਇੱਕ ਔਰਤ ਗੁਰਜੀਤ ਕੌਰ (ਲੁਧਿਆਣਾ ਦੀ ਵਸਨੀਕ) ਜ਼ਖਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਦੇ ਹੀ, ਸੜਕ ਸੁਰੱਖਿਆ ਬਲ (SSF) ਦੀ ਟੀਮ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈ ਅਤੇ ਦੋਵਾਂ ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਖੁਸ਼ਕਿਸਮਤੀ ਨਾਲ, ਹਾਦਸੇ ‘ਚ ਰਾਜਪਾਲ ਦੇ ਕਾਫਲੇ ਵਿੱਚ ਕੋਈ ਹੋਰ VIP ਵਾਹਨ ਨੁਕਸਾਨਿਆ ਨਹੀਂ ਗਿਆ।

ਗੱਡੀ ਚਲਾ ਰਹੇ ਸੁਰਿੰਦਰ ਸਿੰਘ ਮੁਤਾਬਕ ਕਾਫਲਾ ਘੁਲਾਲ ਟੋਲ ਪਲਾਜ਼ਾ ਤੋਂ ਲੰਘ ਰਿਹਾ ਸੀ ਤਾਂ ਉਹ ਆਪਣੀ ਮਾਂ ਅਤੇ ਪਤਨੀ ਨਾਲ ਜਾ ਰਿਹਾ ਸੀ | ਉਸਨੂੰ ਨਹੀਂ ਪਤਾ ਸੀ ਕਿ ਇਹ ਕਿਸਦਾ ਕਾਫ਼ਲਾ ਹੈ | ਕਾਫ਼ਲੇ ਦੇ ਵਾਹਨ ਲੰਘਣ ਤੋਂ ਬਾਅਦ, ਟੋਲ ਪਲਾਜ਼ਾ ਦੇ ਇੱਕ ਕਰਮਚਾਰੀ ਨੇ ਉਸਦੀ ਗੱਡੀ ਨੂੰ ਕਾਫਲੇ ਵਾਲੀ ਲੇਨ ‘ਚ ਅੱਗੇ ਵਧਣ ਦਾ ਇਸ਼ਾਰਾ ਕੀਤਾ ਸੀ |

Read More: ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਜੱਥੇ ਨਾਲ ਹਾਦਸਾ, ਛੋਟੇ ਬੱਚੇ ਦੀ ਮੌਕੇ ‘ਤੇ ਮੌ.ਤ

ਵਿਦੇਸ਼

Scroll to Top