AUS W ਬਨਾਮ BAN W Result

AUS W ਬਨਾਮ BAN W Result: ਮਹਿਲਾ ਟੀ-20 ਵਿਸ਼ਵ ਕੱਪ ‘ਚ ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ

ਸਪੋਰਟਸ, 17 ਜੂਨ 2026: ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਮੈਚ ‘ਚ ਅੱਜ ਬੰਗਲਾਦੇਸ਼ ਨੇ ਆਸਟ੍ਰੇਲੀਆ ਅੱਗੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ। ਬੰਗਲਾਦੇਸ਼ ਸਿਰਫ਼ 63 ਗੇਂਦਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਹਾਰ ਗਿਆ। ਇਹ ਗਰੁੱਪ ਏ ‘ਚ ਆਪਣੇ ਦੂਜੇ ਮੈਚ ‘ਚ ਆਸਟ੍ਰੇਲੀਆ ਦੀ ਦੂਜੀ ਜਿੱਤ ਸੀ, ਜਦੋਂ ਕਿ ਬੰਗਲਾਦੇਸ਼ ਆਪਣਾ ਪਹਿਲਾ ਮੈਚ ਹਾਰ ਗਿਆ।

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਆਪਣੀ ਕਪਤਾਨ ਸੋਫੀ ਮੋਲੀਨੇਕਸ ਦੇ ਫੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਬੰਗਲਾਦੇਸ਼ ਨੂੰ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 77 ਦੌੜਾਂ ‘ਤੇ ਰੋਕ ਦਿੱਤਾ। ਫਿਰ ਆਸਟ੍ਰੇਲੀਆ ਨੇ 9.3 ਓਵਰਾਂ ‘ਚ ਇੱਕ ਵਿਕਟ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ।

ਕਪਤਾਨ ਨਿਗਾਰ ਸੁਲਤਾਨਾ ਨੇ ਬੰਗਲਾਦੇਸ਼ ਲਈ ਸਭ ਤੋਂ ਵੱਧ 27 ਦੌੜਾਂ ਬਣਾਈਆਂ। ਆਪਣੀ 47 ਗੇਂਦਾਂ ਦੀ ਪਾਰੀ ‘ਚ ਨਿਗਾਰ ਨੇ ਦੋ ਚੌਕੇ ਲਗਾਏ। ਰਿਤੂ ਮੋਨੀ ਦੂਜੀ ਸਭ ਤੋਂ ਵੱਧ ਸਕੋਰਰ ਰਹੀ, ਜਿਸਨੇ 26 ਗੇਂਦਾਂ ‘ਤੇ 16 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚਿਆ। ਆਸਟ੍ਰੇਲੀਆ ਲਈ ਕਿਮ ਗਾਰਥ ਨੇ ਚਾਰ ਓਵਰਾਂ ‘ਚ 18 ਦੌੜਾਂ ਦੇ ਕੇ ਦੋ ਵਿਕਟਾਂ, ਕਪਤਾਨ ਸੋਫੀ ਨੇ ਚਾਰ ਓਵਰਾਂ ‘ਚ 14 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਐਲਿਸ ਪੈਰੀ ਨੇ ਤਿੰਨ ਓਵਰਾਂ ‘ਚ 14 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਐਨਾਬੇਲ ਸਦਰਲੈਂਡ ਅਤੇ ਜਾਰਜੀਆ ਵੇਅਰਹੈਮ ਨੂੰ ਇੱਕ-ਇੱਕ ਵਿਕਟ ਮਿਲੀ।

ਆਸਟ੍ਰੇਲੀਆ ਲਈ, ਜਾਰਜੀਆ ਵਾਲ 32 ਗੇਂਦਾਂ ‘ਚ ਇੱਕ ਛੱਕਾ ਅਤੇ ਛੇ ਚੌਕਿਆਂ ਦੀ ਮੱਦਦ ਨਾਲ 45 ਦੌੜਾਂ ਬਣਾ ਕੇ ਅਜੇਤੂ ਰਹੀ, ਜਦੋਂ ਕਿ ਐਲਿਸ ਪੈਰੀ 15 ਗੇਂਦਾਂ ‘ਚ 19 ਦੌੜਾਂ ਬਣਾ ਕੇ ਨਾਬਾਦ ਰਹੀ। ਦੋਵਾਂ ਵਿਚਕਾਰ 47 ਦੌੜਾਂ ਦੀ ਨਾਬਾਦ ਮੈਚ ਜੇਤੂ ਸਾਂਝੇਦਾਰੀ ਹੋਈ। ਆਸਟ੍ਰੇਲੀਆ ਦੀ ਇੱਕੋ ਇੱਕ ਵਿਕਟ ਵਿਕਟਕੀਪਰ ਬੱਲੇਬਾਜ਼ ਬੇਥ ਮੂਨੀ ਦੇ ਰੂਪ ਵਿੱਚ ਡਿੱਗੀ। ਮੂਨੀ 10 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਈ। ਆਸਟ੍ਰੇਲੀਆ ਦੀ ਇੱਕੋ ਇੱਕ ਵਿਕਟ ਮਾਰੂਫਾ ਅਖਤਰ ਨੂੰ ਗਈ। ਐਲਿਸ ਪੈਰੀ ਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ।

Read More: IND W ਬਨਾਮ NED W: ਮਹਿਲਾ ਟੀ-20 ਵਿਸ਼ਵ ਕੱਪ ਅੱਜ ਖੇਡੇ ਜਾਣਗੇ 3 ਅਹਿਮ ਮੁਕਾਬਲੇ

ਵਿਦੇਸ਼

Scroll to Top