ਸਪੋਰਟਸ, 17 ਜੂਨ 2026: IND A ਬਨਾਮ AFG A Result: ਭਾਰਤ ਏ ਨੇ ਤਿਕੋਣੀ ਸੀਰੀਜ਼ ਦੇ ਮੈਚ ‘ਚ ਅਫਗਾਨਿਸਤਾਨ ਏ ਨੂੰ 101 ਦੌੜਾਂ ਨਾਲ ਹਰਾ ਦਿੱਤਾ। ਹਾਲਾਂਕਿ, ਭਾਰਤ ਏ ਟੀਮ ਨੂੰ ਫਾਈਨਲ ਲਈ ਕੁਆਲੀਫਾਈ ਕਰਨ ਲਈ 19 ਜੂਨ ਨੂੰ ਸ਼੍ਰੀਲੰਕਾ ਏ ਅਤੇ ਅਫਗਾਨਿਸਤਾਨ ਏ ਵਿਚਾਲੇ ਮੈਚ ਦੇ ਨਤੀਜੇ ਦੀ ਉਡੀਕ ਕਰਨੀ ਪਵੇਗੀ।
ਬੁੱਧਵਾਰ ਨੂੰ ਦਾਂਬੁੱਲਾ ਅੰਤਰਰਾਸ਼ਟਰੀ ਸਟੇਡੀਅਮ ‘ਚ 320 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਅਫਗਾਨਿਸਤਾਨ ਏ 36.5 ਓਵਰਾਂ ‘ਚ 218 ਦੌੜਾਂ ‘ਤੇ ਆਲ ਆਊਟ ਹੋ ਗਈ। ਨਿਸ਼ਾਂਤ ਸਿੰਧੂ ਨੇ ਚਾਰ ਵਿਕਟਾਂ ਲਈਆਂ, ਜਦੋਂ ਕਿ ਯਸ਼ ਠਾਕੁਰ ਅਤੇ ਨਿਸ਼ਾਂਤ ਸਿੰਧੂ ਨੇ ਦੋ-ਦੋ ਵਿਕਟਾਂ ਲਈਆਂ।
15 ਸਾਲਾ ਭਾਰਤੀ ਓਪਨਰ ਵੈਭਵ ਸੂਰਿਆਵੰਸ਼ੀ 28 ਗੇਂਦਾਂ ‘ਤੇ 38 ਦੌੜਾਂ ਬਣਾ ਕੇ ਆਊਟ ਹੋ ਗਿਆ। ਹਾਲਾਂਕਿ, ਪ੍ਰਿਯਾਂਸ਼ ਆਰੀਆ (58), ਕੁਮਾਰ ਕੁਸ਼ਾਗਰ (58), ਅਤੇ ਤਿਲਕ ਵਰਮਾ (59) ਦੇ ਅਰਧ-ਸੈਂਕੜਿਆਂ ਨੇ ਟੀਮ ਨੂੰ 300 ਦੌੜਾਂ ਦਾ ਅੰਕੜਾ ਪਾਰ ਕਰਨ ‘ਚ ਮੱਦਦ ਕੀਤੀ। ਵੈਭਵ ਸੀਰੀਜ਼ ਦੇ ਚਾਰ ਮੈਚਾਂ ‘ਚ ਸਿਰਫ਼ 117 ਦੌੜਾਂ ਹੀ ਬਣਾ ਸਕਿਆ। ਇਸ ਸੀਰੀਜ਼ ‘ਚ ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ 44 ਦੌੜਾਂ ਰਿਹਾ ਹੈ।
ਟਾਸ ਹਾਰਨ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਭਾਰਤੀ ਟੀਮ ਦੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ। ਓਪਨਰ ਪ੍ਰਿਯਾਂਸ਼ ਆਰੀਆ ਅਤੇ ਕੁਮਾਰ ਕੁਸ਼ਾਗਰਾ ਨੇ 58-58 ਦੌੜਾਂ ਬਣਾਈਆਂ। ਕਪਤਾਨ ਤਿਲਕ ਵਰਮਾ ਨੇ 59 ਦੌੜਾਂ ਬਣਾਈਆਂ।




