ਬਠਿੰਡਾ ਮੇਅਰ

ਪਦਮਜੀਤ ਮਹਿਤਾ ਬਠਿੰਡਾ ਨਗਰ ਨਿਗਮ ਦੇ ਦੂਜੀ ਵਾਰ ਮੇਅਰ ਬਣੇ

ਬਠਿੰਡਾ, 12 ਜੂਨ 2026: ਪਦਮਜੀਤ ਮਹਿਤਾ ਦੂਜੀ ਵਾਰ ਬਠਿੰਡਾ ਦੇ ਨਗਰ ਨਿਗਮ ਦੇ ਮੇਅਰ ਬਣੇ ਹਨ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਵਿਕਾਸ ਕੀਤਾ ਹੈ ਅਤੇ ਵੱਡੀ ਗਿਣਤੀ ਚ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ | ਬਠਿੰਡਾ ਨਗਰ ਨਿਗਮ ਚੋਣਾਂ ‘ਚ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਐਮਸੀ ਚੁਣੇ ਗਏ ਸਨ, ਜਿਸ ‘ਚ ਅੱਜ ਉਨ੍ਹਾਂ ਨੇ ਚੁਣੇ ਐਮਸੀ ਸਾਹਿਬਾਨਾਂ ਨੂੰ ਸਹੁੰ ਚੁਕਾਈ |

ਇਸ ਦੌਰਾਨ ਪਦਮਜੀਤ ਮਹਿਤਾ ਨੂੰ ਐਮਸੀ ਸਾਹਿਬਾਨਾਂ ਵੱਲੋਂ ਮੇਅਰ ਬਣਾਉਣ ‘ਤੇ ਸਹਿਮਤੀ ਜਤਾਈ |
ਉਨ੍ਹਾਂ ਕਿਹਾ ਕਿ ਪਹਿਲਾ ਡੇਢ ਸਾਲ ਪਦਮਜੀਤ ਮਹਿਤਾ ਨੇ ਸ਼ਹਿਰ ‘ਚ ਵਿਕਾਸ ਕੀਤਾ, ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਮੁੜ ਜਿੱਥੇ ਐਮਸੀ ਜਤਾਏ ਹਨ ਅਤੇ ਸਾਰੇ ਹੀ 50 ਐਮਸੀ ਸਾਹਿਬਾਨਾਂ ਨੇ ਪਦਮਜੀਤ ਮਹਿਤਾ ਨੂੰ ਆਪਣਾ ਮੇਅਰ ਚੁਣਿਆ ਹੈ

ਇਸਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਆਉਣ ਵਾਲੇ ਦਿਨਾਂ ‘ਚ ਸਾਰਿਆਂ ਦੀ ਸਹਿਮਤੀ ਦੇ ਨਾਲ ਚੁਣਿਆ ਜਾਵੇਗਾ। ਮੇਅਰ ਪਦਮਜੀਤ ਮਹਿਤਾ ਦੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਪਰਿਵਾਰ ਨੇ ਸ਼ਹਿਰ ਦੀ ਸੇਵਾ ਕੀਤੀ ਹੈ। ਉਸ ਸੇਵਾ ਨੂੰ ਦੇਖਦੇ ਹੋਏ ਜਿੱਥੇ ਲੋਕਾਂ ਨੇ ਸਾਨੂੰ ਸਾਰੇ ਐਮਸੀ ਜਿਤਾ ਕੇ ਫਤਵਾ ਦਿੱਤਾ ਹੈ ਵੱਡੀ ਜਿੱਤ ਦਾ ਉਸੇ ਤਹਿਤ ਅੱਜ ਮੇਰ ਚੁਣਿਆ ਗਿਆ ਹੈ | ਅਸੀਂ ਵਿਸ਼ਵਾਸ ਦਿਵਾਉਦੇ ਹਾਂ ਆਉਣ ਵਾਲੇ ਦਿਨਾਂ ‘ਚ ਸ਼ਹਿਰ ਦਾ ਹੋਰ ਵਿਕਾਸ ਕੀਤਾ ਜਾਵੇਗਾ ਅਤੇ ਸ਼ਹਿਰ ਨੂੰ ਮੁੜ ਇੱਕ ਨੰਬਰ ‘ਤੇ ਲਿਆਂਦਾ ਜਾਵੇਗਾ |

Read More: ਛੋਟੇ ਭਰਾ ਦੀ ਅਰਥੀ ਦੇਖ ਨਾ ਸਕਿਆ ਵੱਡਾ ਭਰਾ, 5 ਘੰਟਿਆਂ ਬਾਅਦ ਖ਼ੁਦ ਵੀ ਹੋਇਆ ਖ਼ਾਮੋਸ਼

ਵਿਦੇਸ਼

Scroll to Top