ਫਿਲੌਰ ਨਗਰ ਕੌਂਸਲ

ਕਾਂਗਰਸ 77 ਸੀਟਾਂ ‘ਤੇ ਜਿੱਤ ਨਾਲ ਦੂਜੀ ਸਥਾਨ ‘ਤੇ ਪਹੁੰਚੀ, ਜਾਣੋ ਫਿਲੌਰ ਨਗਰ ਕੌਂਸਲ ਦੇ ਨਤੀਜੇ

ਪੰਜਾਬ, 29 ਮਈ 2026: ਪੰਜਾਬ ‘ਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸਮਾਣਾ ਨਗਰ ਕੌਂਸਲ ‘ਚ ਗਿਣਤੀ 35 ਮਿੰਟ ਦੇਰੀ ਨਾਲ ਸ਼ੁਰੂ ਹੋਈ।

ਆਮ ਆਦਮੀ ਪਾਰਟੀ (ਆਪ) ਨੇ 203 ਸੀਟਾਂ ਜਿੱਤੀਆਂ ਹਨ। ਇਸ ਦੌਰਾਨ, ਕਾਂਗਰਸ ਹੁਣ 77 ਸੀਟਾਂ ਜਿੱਤ ਕੇ ਦੂਜੇ ਸਥਾਨ ‘ਤੇ ਆ ਗਈ ਹੈ। ਭਾਜਪਾ ਸਭ ਤੋਂ ਹੇਠਾਂ ਹੈ। ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ‘ਚ ਪਾਰਟੀ ਸਮਰਥਕਾਂ ਨੇ ‘ਆਪ’ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਗੁਲਾਲ (ਰੰਗੀਨ ਰੰਗ) ਸੁੱਟਿਆ। ਨਗਰ ਨਿਗਮ ਚੋਣਾਂ ਲਈ ਵੋਟਿੰਗ 26 ਮਈ ਨੂੰ ਹੋਈ ਸੀ।

ਫਿਲੌਰ ਨਗਰ ਕੌਂਸਲ ਦੇ ਨਤੀਜੇ

ਵਾਰਡ ਨੰਬਰ 1 ਆਮ ਆਦਮੀ ਪਾਰਟੀ ਦੇ ਜਸਵਿੰਦਰ ਕੌਰ ਜੇਤੂ
ਵਾਰਡ ਨੰਬਰ 2 ਆਮ ਆਦਮੀ ਪਾਰਟੀ ਦੇ ਸ਼ੰਕਰ ਸੰਧੂ ਜੇਤੂ
ਵਾਰਡ ਨੰਬਰ 3 ਆਮ ਆਦਮੀ ਪਾਰਟੀ ਦੀ ਰਣਜੀਤਾ ਜੇਤੂ
ਵਾਰਡ ਨੰਬਰ 4 ਅਜ਼ਾਦ ਉਮੀਦਵਾਰ ਅਮਿਤ ਪੰਮਾ ਜੇਤੂ
ਵਾਰਡ ਨੰਬਰ 5 ਆਜ਼ਾਦ ਉਮੀਦਵਾਰ ਮੰਜੂ ਬਾਲਾ ਜੇਤੂ
ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਪਰਮਜੀਤ ਭਾਰਤੀ ਜਿੱਤੇ
ਵਾਰਡ ਨੰਬਰ 7 ਸਰਬਜੀਤ ਕੌਰ ਆਮ ਆਦਮੀ ਪਾਰਟੀ ਜਿੱਤੇ
ਵਾਰਡ ਨੰਬਰ 8 ਆਮ ਆਦਮੀ ਪਾਰਟੀ ਦੇ ਵੈਭਵ ਸ਼ਰਮਾ ਜਿੱਤੇ
ਵਾਰਡ ਨੰਬਰ 9 ਕਾਂਗਰਸ ਦੇ ਮਧੂ ਬਠਲਾ ਜੇਤੂ
ਵਾਰਡ ਨੰਬਰ 10 ਆਮ ਆਦਮੀ ਪਾਰਟੀ ਦੇ ਸੁਰਿੰਦਰ ਡਾਵਰ ਜੇਤੂ
ਵਾਰਡ ਨੰਬਰ 11 ਕਾਂਗਰਸ ਦੇ ਉਮੀਦਵਾਰ ਪ੍ਰਭਜੋਤ ਕੌਰ ਜੇਤੂ
ਵਾਰਡ ਨੰਬਰ 12 ਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਨੀ ਗਾਬਾ ਜੇਤੂ
ਵਾਰਡ ਨੰਬਰ 13 ਕਾਂਗਰਸ ਦੇ ਮਲਕੀਤ ਸਿੰਘ ਜੇਤੂ
ਵਾਰਡ ਨੰਬਰ 14 ਤੋਂ ਬਹੁਜਨ ਸਮਾਜ ਪਾਰਟੀ ਦੇ ਬੁੱਧ ਪ੍ਰਕਾਸ਼ ਜੇਤੂ
ਵਾਰਡ ਨੰਬਰ 15 ਤੋਂ ਬਹੁਜਨ ਸਮਾਜ ਪਾਰਟੀ ਦੇ ਪਾਲ ਆਰਾਮ ਸੰਧੂ ਜੇਤੂ

ਇਸ ਦੇ ਨਾਲ ਹੀ 15 ‘ਚੋਂ 8 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ ਰਹੇ ਹਨ। ਤਿੰਨ ‘ਤੇ ਕਾਂਗਰਸ ਦੇ ਕੌਂਸਲਰ, ਦੋ ਤੇ ਬਹੁਜਨ ਸਮਾਜ ਪਾਰਟੀ, ਦੋ ਸੀਟਾਂ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।

Read More: ਆਮ ਆਦਮੀ ਪਾਰਟੀ ਦੀ 158 ਸੀਟਾਂ ਜਿੱਤੀਆਂ, ਆਜ਼ਾਦ ਉਮੀਦਵਾਰਾਂ ਦੇ ਖਾਤੇ ਪਈਆਂ 54 ਸੀਟਾਂ

ਵਿਦੇਸ਼

Scroll to Top