ਪੰਜਾਬ, 29 ਮਈ 2026: Punjab Election Result 2026: ਪੰਜਾਬ ‘ਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਮ ਚੁੱਕੀ ਹੈ। ਸਮਾਣਾ ਨਗਰ ਕੌਂਸਲ ‘ਚ ਗਿਣਤੀ 35 ਮਿੰਟ ਦੇਰੀ ਨਾਲ ਸ਼ੁਰੂ ਹੋਈ। ਹੁਣ ਤੱਕ ਆਮ ਆਦਮੀ ਪਾਰਟੀ (ਆਪ) ਨੇ 158 ਸੀਟਾਂ ਜਿੱਤੀਆਂ ਹਨ। ਆਜ਼ਾਦ ਉਮੀਦਵਾਰ 54 ਸੀਟਾਂ ਜਿੱਤ ਕੇ ਦੂਜੇ ਸਥਾਨ ‘ਤੇ ਹਨ। ਭਾਜਪਾ ਪਿੱਛੇ ਹੈ। ਨਗਰ ਨਿਗਮ ਚੋਣਾਂ ਲਈ ਵੋਟਿੰਗ 26 ਮਈ ਨੂੰ ਹੋਈ। ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ‘ਚ ਆਮ ਆਦਮੀ ਪਾਰਟੀ ਨੇ 13 ‘ਚੋਂ 11 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ |
ਦੂਜੇ ਪਾਸੇ ਮੋਹਾਲੀ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਅਜੇ ਤੱਕ ਕਿਸੇ ਵੀ ਵਾਰਡ ਦੇ ਨਤੀਜੇ ਐਲਾਨੇ ਨਹੀਂ ਗਏ ਹਨ। ਬਟਾਲਾ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 50 ‘ਚੋਂ ਚਾਰ ਵਾਰਡ ਜਿੱਤੇ ਹਨ, ਜਦੋਂ ਕਿ ਬਾਕੀ ਸੀਟਾਂ ਦੀ ਗਿਣਤੀ ਜਾਰੀ ਹੈ। ਮਲੇਰਕੋਟਲਾ ਦੇ 33 ‘ਚੋਂ ਚਾਰ ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ‘ਚੋਂ ਤਿੰਨ ਵਾਰਡ ਕਾਂਗਰਸ ਨੇ ਜਿੱਤੇ ਹਨ, ਅਤੇ ਇੱਕ ‘ਆਪ’ ਨੇ ਜਿੱਤਿਆ ਹੈ।
ਕਰਤਾਰਪੁਰ ਨਗਰ ਕੌਂਸਲ ਦੇ 15 ‘ਚੋਂ 13 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ‘ਚੋਂ 9 ਉਮੀਦਵਾਰ ‘ਆਪ’, 2 ਕਾਂਗਰਸ ਨੇ ਅਤੇ 2 ਆਜ਼ਾਦ ਉਮੀਦਵਾਰ ਜਿੱਤੇ ਹਨ। ‘ਆਪ’ ਨੇ ਬਰਨਾਲਾ ‘ਚ ਤਿੰਨ ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ ਨੇ ਗਿੱਦੜਬਾਹਾ ਨਗਰ ਕੌਂਸਲ ਦੇ 19 ‘ਚੋਂ 7 ਵਾਰਡਾਂ ‘ਚ ਜਿੱਤ ਪ੍ਰਾਪਤ ਕੀਤੀ।
ਸਮਰਾਲਾ ਦੇ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਾਮਜੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ। ਸਮਰਾਲਾ ਦੇ ਵਾਰਡ ਨੰਬਰ 3 ਤੋਂ ‘ਆਪ’ ਦੀ ਰਾਜਿੰਦਰ ਕੌਰ, ਵਾਰਡ ਨੰਬਰ 8 ਤੋਂ ਭਾਜਪਾ ਦੀ ਦੀਪਕ ਕੁਮਾਰ ਅਤੇ ਵਾਰਡ ਨੰਬਰ 5 ਤੋਂ ‘ਆਪ’ ਦੀ ਜਸਪ੍ਰੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ। ਡੇਰਾਬੱਸੀ ਨਗਰ ਕੌਂਸਲ ਦੇ ਵਾਰਡ ਨੰਬਰ 19 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ। ਕਪੂਰਥਲਾ ਨਗਰ ਨਿਗਮ ਦੇ ਵਾਰਡ ਨੰਬਰ 1, 6, 7 ਅਤੇ 11 ਵਿੱਚ ਕਾਂਗਰਸੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ।
Read More: CM ਭਗਵੰਤ ਮਾਨ ਵੱਲੋਂ ਸੰਤ ਅਵਤਾਰ ਸਿੰਘ ਮੈਮੋਰੀਅਲ ਹਾਕੀ ਸਟੇਡੀਅਮ ਵਿਖੇ ਨਵੇਂ ਐਸਟ੍ਰੋਟਰਫ ਦਾ ਉਦਘਾਟਨ




