ਕਰਨਾਟਕ, 27 ਮਈ 2026: ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਭਲਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਚਰਚਾ ਹੈ ਕਿ ਪਾਰਟੀ ਉਨ੍ਹਾਂ ਦੀ ਜਗ੍ਹਾ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੂੰ ਮੁੱਖ ਮੰਤਰੀ ਨਿਯੁਕਤ ਕਰ ਸਕਦੀ ਹੈ। ਦੋਵਾਂ ਆਗੂਆਂ ਨੇ ਮੰਗਲਵਾਰ ਨੂੰ ਦਿੱਲੀ ‘ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਛੇ ਘੰਟੇ ਦੀ ਮੀਟਿੰਗ ਕੀਤੀ।
ਸਿਆਸੀ ਗਲਿਆਰੇ ‘ਚ ਚਰਚਾ ਇਹ ਵੀ ਹੈ ਕਿ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਸਿੱਧਰਮਈਆ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਅਤੇ ਉਨ੍ਹਾਂ ਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਦਿੱਲੀ ‘ਚ ਹੋਰ ਪ੍ਰਮੁੱਖ ਰਾਸ਼ਟਰੀ ਭੂਮਿਕਾ ਨਿਭਾਉਣ ਲਈ ਵੀ ਕਿਹਾ।
ਮੀਡੀਆ ਰਿਪੋਰਟਾਂ ਅਨੁਸਾਰ, ਕੁਝ ਸਮਰਥਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ, ਸਿੱਧਰਮਈਆ ਨੇ ਕਿਹਾ ਕਿ ਉਹ ਹਾਈਕਮਾਨ ਦੇ ਫੈਸਲੇ ਦੀ ਪਾਲਣਾ ਕਰਨਗੇ। ਉਨ੍ਹਾਂ ਨੇ ਵੀਰਵਾਰ ਸਵੇਰੇ ਨਾਸ਼ਤੇ ਦੀ ਮੀਟਿੰਗ ਲਈ ਮੰਤਰੀਆਂ ਨੂੰ ਬੁਲਾਇਆ ਹੈ, ਜਿੱਥੇ ਸਿੱਧਰਮਈਆ ਦੇ ਉਸ ਤਾਰੀਖ ਨੂੰ ਅਸਤੀਫ਼ਾ ਦੇਣ ਦੀ ਉਮੀਦ ਹੈ।
ਹਾਲਾਂਕਿ, ਪਾਰਟੀ ਦੇ ਸੰਗਠਨ ਜਨਰਲ ਸਕੱਤਰ, ਵੇਣੂਗੋਪਾਲ, ਜੋ ਮੀਟਿੰਗ ‘ਚ ਸ਼ਾਮਲ ਹੋਏ ਸਨ,ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਜੋ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਉਹ ਸਿਰਫ਼ ਅਟਕਲਾਂ ਸਨ ਅਤੇ ਉਨ੍ਹਾਂ ‘ਚ ਕੋਈ ਸੱਚਾਈ ਨਹੀਂ ਸੀ। ਮੀਟਿੰਗ ‘ਚ ਰਾਜ ਸਭਾ ਅਤੇ ਵਿਧਾਨ ਪ੍ਰੀਸ਼ਦ (ਐਮਐਲਸੀ) ਚੋਣਾਂ ਬਾਰੇ ਚਰਚਾ ਹੋਈ।
ਦਰਅਸਲ, ਕਰਨਾਟਕ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਝਗੜਾ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਡੀਕੇ ਸਮਰਥਕਾਂ ਦਾ ਦਾਅਵਾ ਹੈ ਕਿ ਕੇਂਦਰੀ ਲੀਡਰਸ਼ਿਪ ਨੇ 2023 ਵਿੱਚ ਢਾਈ ਸਾਲਾਂ ਦੀ ਸੱਤਾ ਵੰਡ ਦੀ ਪੇਸ਼ਕਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿਧਾਰਮਈਆ ਨੇ ਸ਼ੁਰੂ ‘ਚ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਪਾਰਟੀ ਦੋਫਾੜ ਹੋ ਜਾਵੇਗੀ ਕਿਉਂਕਿ 50-60 ਵਿਧਾਇਕ ਉਨ੍ਹਾਂ ਨਾਲ ਅਸਤੀਫ਼ਾ ਦੇ ਦੇਣਗੇ। ਉਹ ਡੀਕੇ ਸ਼ਿਵਕੁਮਾਰ ਦੇ ਅਧੀਨ ਕੰਮ ਨਹੀਂ ਕਰਨਗੇ। ਇਸ ਸਭ ਦੇ ਵਿਚਾਲੇ ਸਿੱਧਰਮਈਆ ਦੇ ਪੁੱਤਰ ਮੰਤਰੀ ਬਣ ਸਕਦੇ ਹਨ।
Read More: IRE ਬਨਾਮ NZ: ਆਇਰਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਪਹਿਲੀ ਵਾਰ ਟੈਸਟ ਮੈਚ, 3 ਗੇਂਦਬਾਜ਼ਾਂ ਦਾ ਡੈਬਿਊ




