ਕਪਤਾਨ ਹਰਮਨਪ੍ਰੀਤ ਕੌਰ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਨਾਲ ਕੀਤਾ ਸਨਮਾਨਿਤ

ਦਿੱਲੀ, 25 ਮਈ 2026: ਭਾਰਤੀ ਮਹਿਲਾ ਕ੍ਰਿਕਟ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੀ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਜਨਵਰੀ ‘ਚ ਸਾਲ 2026 ਲਈ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ, ਜਿਸ ‘ਚ ਨੌਂ ਖੇਡ ਸ਼ਖਸੀਅਤਾਂ ਦੀ ਚੋਣ ਕੀਤੀ ਗਈ ਸੀ।

ਕਿਹੜੇ ਖਿਡਾਰੀਆਂ ਨੂੰ ਪਦਮ ਪੁਰਸਕਾਰ ਮਿਲੇ?

ਪਦਮ ਭੂਸ਼ਣ: ਵਿਜੇ ਅੰਮ੍ਰਿਤਰਾਜ (ਅਮਰੀਕਾ)
ਪਦਮ ਸ਼੍ਰੀ: ਬਲਦੇਵ ਸਿੰਘ (ਪੰਜਾਬ)
ਪਦਮ ਸ਼੍ਰੀ: ਭਗਵੰਦਾਸ ਰਾਏਕਵਾਰ (ਮੱਧ ਪ੍ਰਦੇਸ਼)
ਪਦਮ ਸ਼੍ਰੀ: ਹਰਮਨਪ੍ਰੀਤ ਕੌਰ ਭੁੱਲਰ (ਪੰਜਾਬ)
ਪਦਮ ਸ਼੍ਰੀ: ਕੇ. ਪਾਜਨੀਵੇਲ (ਪੁਡੂਚੇਰੀ)
ਪਦਮ ਸ਼੍ਰੀ: ਪ੍ਰਵੀਨ ਕੁਮਾਰ (ਉੱਤਰ ਪ੍ਰਦੇਸ਼)
ਪਦਮ ਸ਼੍ਰੀ: ਰੋਹਿਤ ਸ਼ਰਮਾ (ਮਹਾਰਾਸ਼ਟਰ)
ਪਦਮ ਸ਼੍ਰੀ: ਸਵਿਤਾ ਪੂਨੀਆ (ਹਰਿਆਣਾ)
ਪਦਮ ਸ਼੍ਰੀ: ਵਲਾਦੀਮੀਰ ਮੇਸਤਵਿਰੀਸ਼ਵਿਲੀ (ਮਰਨ ਉਪਰੰਤ), ਜਾਰਜੀਆ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਉਸਦੀ ਸ਼ਾਨਦਾਰ ਅਗਵਾਈ ਅਤੇ ਪ੍ਰਾਪਤੀਆਂ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। 2025 ਦਾ ਸਾਲ ਉਸਦੇ ਕਰੀਅਰ ਲਈ ਬਹੁਤ ਖਾਸ ਸੀ, ਜਦੋਂ ਉਸਨੇ ਭਾਰਤੀ ਮਹਿਲਾ ਟੀਮ ਨੂੰ ਘਰੇਲੂ ਧਰਤੀ ‘ਤੇ ਵਿਸ਼ਵ ਕੱਪ ਜਿੱਤਣ ਵਿੱਚ ਮਦਦ ਕਰਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।

Read More: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪਦਮ ਪੁਰਸਕਾਰ ਕਰਨਗੇ ਪ੍ਰਦਾਨ, ਧਰਮਿੰਦਰ ਤੇ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ

ਵਿਦੇਸ਼

Scroll to Top