ਦਿੱਲੀ, 25 ਮਈ 2026: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿਖੇ 2026 ਲਈ ਪਹਿਲੇ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਭਾਰਤ ਸਰਕਾਰ ਨੇ 25 ਜਨਵਰੀ ਨੂੰ 131 ਪਦਮ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਪਹਿਲੇ ਪੜਾਅ ‘ਚ 66 ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਬਾਕੀ ਜੇਤੂਆਂ ਨੂੰ ਦੂਜੇ ਪੜਾਅ ‘ਚ ਸਨਮਾਨਿਤ ਕੀਤਾ ਜਾਵੇਗਾ।
ਸੋਮਵਾਰ ਨੂੰ ਇੱਕ ਖ਼ਾਸ ਸਮਾਗਮ ‘ਚ ਰਾਸ਼ਟਰਪਤੀ ਦੋ ਪਦਮ ਵਿਭੂਸ਼ਣ, ਛੇ ਪਦਮ ਭੂਸ਼ਣ ਅਤੇ 58 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕਰਨਗੇ। ਅਦਾਕਾਰ ਧਰਮਿੰਦਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।
ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਨੂੰ ਵੀ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਅਦਾਕਾਰ ਆਰ. ਮਾਧਵਨ, ਕ੍ਰਿਕਟਰ ਰੋਹਿਤ ਸ਼ਰਮਾ, ਪੈਰਾ-ਐਥਲੀਟ ਪ੍ਰਵੀਨ ਕੁਮਾਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਹਾਕੀ ਖਿਡਾਰੀ ਸਵਿਤਾ ਪੂਨੀਆ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
2026 ਦੇ ਪਦਮ ਪੁਰਸਕਾਰ ਜੇਤੂਆਂ ‘ਚੋਂ 19 ਔਰਤਾਂ ਹਨ, ਜਿਨ੍ਹਾਂ ‘ਚ ਛੇ ਵਿਦੇਸ਼ੀ/ਐਨਆਰਆਈ/ਪੀਆਈਓ/ਓਸੀਆਈ ਸ਼੍ਰੇਣੀਆਂ ‘ਚੋਂ ਹਨ। 16 ਸ਼ਖਸੀਅਤਾਂ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। 5 ਸ਼ਖਸੀਅਤਾਂ ਲਈ ਪਦਮ ਵਿਭੂਸ਼ਣ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ‘ਚ ਮਰਹੂਮ ਅਦਾਕਾਰ ਧਰਮਿੰਦਰ, ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇਟੀ ਥਾਮਸ, ਕਮਿਊਨਿਸਟ ਆਗੂ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀਐਸ ਅਚੂਯਤਾਨੰਦਨ ਸ਼ਾਮਲ ਹਨ।
ਮਸ਼ਹੂਰ ਗਾਇਕਾ ਅਲਕਾ ਯਾਗਨਿਕ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ, ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ ਸਮੇਤ 13 ਸ਼ਖਸੀਅਤਾਂ ਨੂੰ ਪਦਮ ਭੂਸ਼ਣ ਪੁਰਸਕਾਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਅਦਾਕਾਰ ਆਰ ਮਾਧਵਨ (ਮਾਧਵਨ ਰੰਗਨਾਥਨ), ਕ੍ਰਿਕਟਰ ਰੋਹਿਤ ਸ਼ਰਮਾ, ਪੈਰਾ ਐਥਲੀਟ ਪ੍ਰਵੀਨ ਕੁਮਾਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਾਕੀ ਖਿਡਾਰੀ ਸਵਿਤਾ ਪੂਨੀਆ ਸਮੇਤ 113 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਲਈ ਚੁਣਿਆ ਗਿਆ ਹੈ।
Read More: ਹਰਿਆਣਾ ਸਰਕਾਰ ਨੇ ਪਦਮ ਵਿਭੂਸ਼ਣ ਤੇ ਪਦਮ ਸ਼੍ਰੀ ਵੱਕਾਰੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਮੰਗੀਆਂ




