Punjab heatwave

Punjab Weather News: ਮੌਸਮ ਵਿਭਾਗ ਦੀ ਚੇਤਾਵਨੀ, ਪੰਜਾਬ ‘ਚ ਅਗਲੇ 5 ਦਿਨ ਤੱਕ ਚੱਲੇਗੀ ਹੀਟਵੇਵ

ਪੰਜਾਬ, 17 ਮਈ, 2026: Punjab Weather News: ਪੰਜਾਬ ਅਤੇ ਚੰਡੀਗੜ੍ਹ ‘ਚ ਫਿਰ ਤੋਂ ਗਰਮੀ ਵੱਧ ਰਹੀ ਹੈ। ਅੱਜ (17 ਮਈ) ਮੌਸਮ ਖੁਸ਼ਕ ਰਹੇਗਾ, ਜਦੋਂ ਕਿ ਕੱਲ੍ਹ ਤੋਂ ਅਗਲੇ ਪੰਜ ਦਿਨਾਂ ਤੱਕ ਹੀਟਵੇਵ (heatwave in Punjab) ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਸ਼ਨੀਵਾਰ ਦੇ ਮੁਕਾਬਲੇ ਤਾਪਮਾਨ ਵਿੱਚ 2.1 ਡਿਗਰੀ ਦਾ ਵਾਧਾ ਹੋਇਆ ਹੈ। ਤਾਪਮਾਨ ਹੁਣ ਆਮ ਦੇ ਨੇੜੇ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 42.6 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਤਾਪਮਾਨ 36 ਡਿਗਰੀ ਤੋਂ ਉੱਪਰ ਹੈ, ਜਦੋਂ ਕਿ ਤਿੰਨ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਸ਼ਾਮਲ ਹਨ। ਚੰਡੀਗੜ੍ਹ ਦਾ ਤਾਪਮਾਨ 39 ਡਿਗਰੀ ਸੀ, ਜੋ ਕਿ 1.1 ਡਿਗਰੀ ਦਾ ਵਾਧਾ ਹੈ। ਅੰਮ੍ਰਿਤਸਰ ‘ਚ 38.2 ਡਿਗਰੀ, ਲੁਧਿਆਣਾ ‘ਚ 39.8, ਪਟਿਆਲਾ ‘ਚ 40.8, ਪਠਾਨਕੋਟ ‘ਚ 37.6, ਬਠਿੰਡਾ ‘ਚ 40.6, ਗੁਰਦਾਸਪੁਰ ‘ਚ 38.0, ਫਰੀਦਕੋਟ ‘ਚ 42.6, ਫਾਜ਼ਿਲਕਾ ‘ਚ 39.0, ਫਿਰੋਜ਼ਪੁਰ ‘ਚ 37.2, ਹੁਸ਼ਿਆਰਪੁਰ ‘ਚ 36.7, ਰੋਪੜ ‘ਚ 37.7 ਅਤੇ ਰੂਪਨਗਰ ‘ਚ 38.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ, ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ 4 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ ਲਗਭਗ 4 ਤੋਂ 5 ਡਿਗਰੀ ਵਧ ਸਕਦਾ ਹੈ। 18 ਮਈ ਤੋਂ ਸੂਬੇ ਦੇ ਕੁਝ ਇਲਾਕਿਆਂ ਵਿੱਚ ਹੀਟਵੇਵ ਚੱਲਣ ਦੀ ਸੰਭਾਵਨਾ ਹੈ।

Read More: ਪੰਜਾਬ ‘ਚ ਖੁਸ਼ਕ ਰਹੇਗਾ ਮੌਸਮ, ਭਲਕੇ ਤੋਂ ਹੀਟਵੇਵ ਚੱਲਣ ਦੀ ਸੰਭਾਵਨਾ

ਵਿਦੇਸ਼

Scroll to Top