Hustinder's new track

ਹਸਤਿੰਦਰ ਦਾ ਨਵਾਂ ਟ੍ਰੈਕ EP Young & Real ਰਿਲੀਜ਼, ਨੌਜਵਾਨੀ ਦੇ ਜਜ਼ਬਾਤਾਂ ਨੂੰ ਕਰੇਗਾ ਪੇਸ਼

ਮੋਹਾਲੀ, 15 ਮਈ 2026: ਹਸਤਿੰਦਰ ਨੇ ਆਪਣੀ ਨਵਾਂ 5 ਟ੍ਰੈਕ EP Young & Real ਰਿਲੀਜ਼ ਹੋ ਚੁੱਕਾ ਹੈ। ਇਹ EP ਨੌਜਵਾਨੀ ਦੇ ਅਸਲ ਜਜ਼ਬਾਤਾਂ ਅਤੇ ਜ਼ਿੰਦਗੀ ਦੇ ਤਜਰਬਿਆਂ ਪੇਸ਼ ਕਰਦਾ ਹੈ। ਪਿਆਰ, ਦੋਸਤੀ, ਖੁਦ ‘ਤੇ ਭਰੋਸਾ, ਦਿਲ ਟੁੱਟਣਾ, ਕਮਜ਼ੋਰੀਆਂ ਅਤੇ ਆਪਣੇ ਆਪ ਨੂੰ ਸਮਝਣ ਵਾਲੀਆਂ ਭਾਵਨਾਵਾਂ ਨੂੰ ਦਿਲ ਨੂੰ ਛੂਹਣ ਵਾਲੇ ਅੰਦਾਜ਼ ‘ਚ ਦਿਖਾਇਆ ਗਿਆ ਹੈ।

ਆਪਣੀ ਆਵਾਜ਼ ਅਤੇ ਦਿਲੋਂ ਲਿਖੇ ਗੀਤਾਂ ਲਈ ਜਾਣੇ ਜਾਂਦੇ ਹਸਤਿੰਦਰ (Hustinder) ਪਹਿਲਾਂ ਵੀ “ਪੰਜਾਬ ਬਾਰੇ”, “ਵੈਲੀ ਪੁਰਾਣੇ” ਅਤੇ Euphoria ਵਰਗੇ ਗੀਤਾਂ ਰਾਹੀਂ ਲੋਕਾਂ ਦੇ ਦਿਲ ਜਿੱਤ ਚੁੱਕੇ ਹਨ। Young & Real ਦੇ ਨਾਲ ਉਹ ਆਪਣੀ Music Journey ਨੂੰ ਹੋਰ ਵੀ ਨਿੱਜੀ ਅਤੇ ਭਾਵੁਕ ਬਣਾਉਂਦੇ ਨਜ਼ਰ ਆ ਰਹੇ ਹਨ। ਇਹ EP ਨੌਜਵਾਨੀ ਨੂੰ ਉਸਦੇ ਅਸਲ ਰੂਪ ‘ਚ ਦਿਖਾਉਂਦੀ ਹੈ — ਜੋ ਕਦੇ ਖੁਸ਼ੀਆਂ ਨਾਲ ਭਰੀ ਹੁੰਦੀ ਹੈ |

EP ਬਾਰੇ ਗੱਲ ਕਰਦੇ ਹੋਏ ਹਸਤਿੰਦਰ ਨੇ ਕਿਹਾ, “Young & Real ਮੇਰੇ ਦਿਲ ਦੇ ਸਭ ਤੋਂ ਨੇੜੇ ਪ੍ਰੋਜੈਕਟਾਂ ‘ਚੋਂ ਇੱਕ ਹੈ। ਹਰ ਗੀਤ ਕਿਸੇ ਨਾ ਕਿਸੇ ਅਸਲੀ ਯਾਦ ਜਾਂ ਜਜ਼ਬਾਤ ਨਾਲ ਜੁੜਿਆ ਹੋਇਆ ਹੈ। ਮੈਂ ਚਾਹੁੰਦਾ ਸੀ ਕਿ ਇਹ ਗੀਤ ਬਿਲਕੁਲ ਸੱਚੇ ਲੱਗਣ |

ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਅਤੇ ਭਾਵਨਾਵਾਂ ਨਾਲ ਭਰੀ Young & Real ਸਿਰਫ ਇੱਕ EP ਨਹੀਂ, ਸਗੋਂ ਨੌਜਵਾਨੀ ਦੇ ਹਰ ਅਹਿਸਾਸ ਦਾ ਇੱਕ ਸੱਚਾ ਦਰਪਣ ਹੈ, ਜਿਸ ਨਾਲ ਹਰ ਉਮਰ ਦਾ ਸੁਣਨ ਵਾਲਾ ਆਪਣੇ ਆਪ ਨੂੰ ਜੋੜ ਸਕਦਾ ਹੈ।

ਯੋਗਰਾਜ ਸਿੰਘ ਖ਼ਿਲਾਫ FIR ਦਰਜ, ਪੰਜਾਬ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ

ਵਿਦੇਸ਼

Scroll to Top