13 ਮਈ 2026: ਆਈਪੀਐਲ 2026 ਦਾ 57ਵਾਂ ਮੈਚ ਰਾਇਲ ਚੈਲੇਂਜਰਜ਼ ਬੰਗਲੁਰੂ (Royal Challengers Bangalore) (ਆਰਸੀਬੀ) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।
ਇਹ ਮੈਚ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ। ਆਰਸੀਬੀ ਜਿੱਤ ਨਾਲ ਪਲੇਆਫ ਵਿੱਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗਾ, ਜਦੋਂ ਕਿ ਕੋਲਕਾਤਾ ਨੂੰ ਟੂਰਨਾਮੈਂਟ ਵਿੱਚ ਬਣੇ ਰਹਿਣ ਲਈ ਜਿੱਤ ਦੀ ਜ਼ਰੂਰਤ ਹੋਏਗੀ। ਬੰਗਲੁਰੂ 14 ਅੰਕਾਂ ਨਾਲ ਟੇਬਲ ਵਿੱਚ ਸਭ ਤੋਂ ਅੱਗੇ ਹੈ।
Read More: GT ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਦਾ ਗੁਜਰਾਤ ਨਾਲ ਮੁਕਾਬਲਾ




