GT ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਦਾ ਗੁਜਰਾਤ ਨਾਲ ਮੁਕਾਬਲਾ

12 ਮਈ 2026: ਆਈਪੀਐਲ 2026 ਦਾ 56ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) (SRH) ਅਤੇ ਗੁਜਰਾਤ ਟਾਈਟਨਸ (GT) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਵੇਗਾ।

ਦੋਵਾਂ ਟੀਮਾਂ ਦੇ 11 ਮੈਚਾਂ ਵਿੱਚੋਂ 14-14 ਅੰਕ ਹਨ। ਹੈਦਰਾਬਾਦ ਦੂਜੇ ਸਥਾਨ ‘ਤੇ ਹੈ, ਜਦੋਂ ਕਿ ਗੁਜਰਾਤ ਬਿਹਤਰ ਨੈੱਟ ਰਨ ਰੇਟ ਕਾਰਨ ਤੀਜੇ ਸਥਾਨ ‘ਤੇ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਜਾਵੇਗੀ।

ਦੋਵੇਂ ਟੀਮਾਂ 7ਵੀਂ ਵਾਰ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।

ਦੋਵੇਂ ਟੀਮਾਂ ਹੁਣ ਤੱਕ 6 ਮੈਚ ਖੇਡ ਚੁੱਕੀਆਂ ਹਨ। ਗੁਜਰਾਤ ਨੇ 5 ਮੈਚ ਜਿੱਤੇ ਹਨ ਅਤੇ ਹੈਦਰਾਬਾਦ ਨੇ 1 ਮੈਚ ਜਿੱਤਿਆ ਹੈ। ਗੁਜਰਾਤ ਨੇ ਪਿਛਲੇ ਸੀਜ਼ਨ ਵਿੱਚ ਦੋਵੇਂ ਮੈਚ ਜਿੱਤੇ ਸਨ। ਇਸ ਸੀਜ਼ਨ ਵਿੱਚ ਦੋਵੇਂ ਟੀਮਾਂ ਪਹਿਲੀ ਵਾਰ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।

Read More: PBKS ਬਨਾਮ DC: ਪੰਜਾਬ ਕਿੰਗਜ਼ ਦੀ ਚੌਥੀ ਹਾਰ, 3 ਵਿਕਟਾਂ ਨਾਲ ਹਰਾਇਆ

ਵਿਦੇਸ਼

Scroll to Top