ਚੰਡੀਗੜ੍ਹ, 06 ਮਈ 2026: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜਨਗਣਨਾ ਸਬੰਧੀ ਫਾਰਮਾਂ ‘ਚ ਵਾਲਮੀਕਿ ਅਤੇ ਮਜ਼੍ਹਬੀ ਭਾਈਚਾਰੇ ਲਈ ਗ਼ੈਰ ਸਮਾਜਿਕ ਸ਼ਬਦ ਵਰਤਣ ਸਬੰਧੀ ਸੂ ਮੋਟੋ ਲੈਂਦਿਆਂ ਜਨਗਣਨਾ ਕਲਿਆਣ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਸੂਬਾ ਨੋਡਲ ਅਫ਼ਸਰ ਨੂੰ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਵਾਲਮੀਕਿ ਅਤੇ ਮਜ਼੍ਹਬੀ ਭਾਈਚਾਰੇ ਲਈ ਗ਼ੈਰ ਸਮਾਜਿਕ ਸ਼ਬਦਾਂ ਦੀ ਵਰਤੋਂ ਸਬੰਧੀ ਸੋਸ਼ਲ ਮੀਡੀਆ ਤੇ ਅਖਬਾਰਾਂ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਇਆ ਹੈ। ਜਿਸ ਸਬੰਧੀ ਕਮਿਸ਼ਨ ਨੇ ਸੂ ਮੋਟੋ ਨੋਟਿਸ ਲੈਂਦਿਆਂ ਮਿਤੀ 13 ਮਈ 2026 ਡਾ.ਨਵਜੋਤ ਖੋਸਾ ਡਾਇਰੈਕਟਰ ਜਨਗਣਨਾ ਕਲਿਆਣ ਵਿਭਾਗ ਪੰਜਾਬ ਅਤੇ ਜਨਗਣਨਾ ਕਲਿਆਣ ਵਿਭਾਗ ਪੰਜਾਬ ਦੇ ਨੋਡਲ ਅਫ਼ਸਰ ਮਨਜੀਤ ਸਿੰਘ ਬਰਾੜ ਨੂੰ ਕਮਿਸ਼ਨ ਦਫਤਰ ਵਿਖੇ ਨਿੱਜੀ ਪੱਧਰ ‘ਤੇ ਤਲਬ ਕੀਤਾ ਹੈ।
Read More: ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਸ਼ੱਕੀ ਗੱਡੀ ਮਿਲੀ, ਪੁਲਿਸ ਤੇ ਕਮਾਂਡੋ ਟੀਮਾਂ ਨੇ ਇਲਾਕਾ ਘੇਰਿਆ




