6 ਮਈ 2026: ਪੰਜਾਬ ਸਰਕਾਰ (punjab sarkar) ਨੇ ਬੀਤੀ ਦੇਰ ਰਾਤ ਦੋ ਜ਼ਿਲ੍ਹਿਆਂ ਦੇ ਡੀਸੀ ਬਦਲ ਦਿੱਤੇ। ਪੂਨਮਦੀਪ ਕੌਰ ਨੂੰ ਸੰਗਰੂਰ ਦਾ ਡੀਸੀ ਨਿਯੁਕਤ ਕੀਤਾ ਗਿਆ ਹੈ। ਰਾਹੁਲ ਚਾਬਾ ਨੂੰ ਫਰੀਦਕੋਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਚਾਰ ਐਸਐਸਪੀਜ਼ ਦੇ ਤਬਾਦਲੇ ਵੀ ਕੀਤੇ ਹਨ।
ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਪੰਜਾਬ ਵਿੱਚ ਤਬਾਦਲੇ ਜਾਰੀ ਹਨ, ਇਸੇ ਲੜੀ ਵਿੱਚ, ਪੰਜਾਬ ਸਰਕਾਰ ਨੇ ਅੱਜ ਦੋ ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਸ ਲਈ, ਅੱਜ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਆਈਏਐਸ ਅਧਿਕਾਰੀ ਪੂਨਮਦੀਪ ਕੌਰ, ਜੋ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਵਜੋਂ ਤਾਇਨਾਤ ਸੀ, ਅਤੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਸ਼ਾਮਲ ਹਨ।

Read More: IPS ਤੇ PPS ਅਧਿਕਾਰੀਆਂ ਦੇ ਤਬਾਦਲੇ, ਚਾਰ ਜ਼ਿਲ੍ਹਿਆਂ ਨੂੰ ਮਿਲੇ ਨਵੇਂ SSP




