TVK Party

Election Result 2026: ਤਾਮਿਲਨਾਡੂ ‘ਚ ਵੱਡਾ ਉਲਟਫੇਰ, ਅਦਾਕਾਰ ਵਿਜੇ ਦੀ TVK ਪਾਰਟੀ ਸਭ ਤੋਂ ਅੱਗੇ

ਦੇਸ਼, 04 ਮਈ 2026: Election Result 2026: ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਹਲਕਿਆਂ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਤਾਜ਼ਾ ਰੁਝਾਨਾਂ ‘ਚ ਕੇਰਲ, ਤਾਮਿਲਨਾਡੂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੇ ਮੁੱਖ ਮੰਤਰੀ ਆਪਣੀਆਂ-ਆਪਣੀਆਂ ਸੀਟਾਂ ‘ਤੇ ਪਿੱਛੇ ਦਿਖਾਈ ਦੇ ਰਹੇ ਹਨ।

ਇਸ ਦੌਰਾਨ, ਤਾਮਿਲਨਾਡੂ ‘ਚ ਇੱਕ ਵੱਡਾ ਉਲਟਫੇਰ ਸਾਹਮਣੇ ਆ ਰਿਹਾ ਹੈ। ਅਦਾਕਾਰ ਵਿਜੇ ਦੀ ਦੋ ਸਾਲ ਪੁਰਾਣੀ ਪਾਰਟੀ ਤਮਿਲਗਾ ਵੇਤਰੀ ਕਜ਼ਗਮ (Tamilaga Vetri Kazhagam) ਨੰਬਰ ਇੱਕ ਪਾਰਟੀ ਵਜੋਂ ਉਭਰੀ ਹੈ। ਟੀਵੀਕੇ 234 ਸੀਟਾਂ ‘ਚੋਂ 109 ਸੀਟਾਂ ‘ਤੇ ਅੱਗੇ ਹੈ।

ਟੀਵੀਕੇ ਇੱਕ ਖੇਤਰੀ ਰਾਜਨੀਤਿਕ ਪਾਰਟੀ ਹੈ ਜੋ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਅਤੇ ਤਾਮਿਲਨਾਡੂ ਸੂਬੇ ‘ਚ ਸਰਗਰਮ ਹੈ। ਇਸਦੀ ਸਥਾਪਨਾ 2 ਫਰਵਰੀ, 2024 ਨੂੰ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੁਆਰਾ ਕੀਤੀ ਗਈ ਸੀ, ਜੋ ਇਸਦੇ ਪਹਿਲੇ ਪ੍ਰਧਾਨ ਬਣੇ।

ਸੱਤਾਧਾਰੀ ਡੀਐਮਕੇ ਸਿਰਫ਼ 39 ਸੀਟਾਂ ‘ਤੇ ਲੀਡ ਹਾਸਲ ਕਰਨ ‘ਚ ਕਾਮਯਾਬ ਰਹੀ ਹੈ, ਤੀਜੇ ਸਥਾਨ ‘ਤੇ ਆ ਗਈ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਕੋਲਾਥੁਰ ‘ਚ ਆਪਣੀ ਸੀਟ ਗੁਆ ਚੁੱਕੇ ਹਨ। ਏਆਈਏਡੀਐਮਕੇ 63 ਸੀਟਾਂ ‘ਤੇ ਅੱਗੇ ਹੈ, ਦੂਜੇ ਸਥਾਨ ‘ਤੇ ਹੈ।

ਕੇਰਲ ‘ਚ ਯੂਡੀਐਫ ਲੀਡ

ਐਲਡੀਐਫ 140 ਸੀਟਾਂ ‘ਚੋਂ 44 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਸਾਰਣੀ ਬਦਲਦੀ ਜਾਪਦੀ ਹੈ। ਯੂਡੀਐਫ ਨੇ 93 ਸੀਟਾਂ ‘ਤੇ ਲੀਡ ਹਾਸਲ ਕੀਤੀ ਹੈ।

ਅਸਾਮ ‘ਚ ਫਿਰ ਹਿਮੰਤ ਹਿਮੰਤ ਬਿਸਵਾ ਦੀ ਸਰਕਾਰ ਬਣ ਸਕਦੀ ਹੈ | ਇੱਥੇ ਭਾਜਪਾ 126 ‘ਚੋਂ 95 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਨੂੰ 29 ਸੀਟਾਂ ਜਿੱਤਣ ਦਾ ਅਨੁਮਾਨ ਹੈ। ਇਸਦੇ ਨਾਲ ਹੀ ਪੁਡੂਚੇਰੀ ‘ਚ ਭਾਜਪਾ ਸਰਕਾਰ ਬਣ ਸਕਦੀ ਹੈ | ਭਾਜਪਾ ਗਠਜੋੜ 30 ‘ਚੋਂ 22 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਗਠਜੋੜ ਨੂੰ 6 ਸੀਟਾਂ ਜਿੱਤਣ ਦਾ ਅਨੁਮਾਨ ਹੈ।

ਇੱਥੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਸੂਬਿਆਂ ‘ਚ ਨਤੀਜਿਆਂ ਤੋਂ ਬਾਅਦ ਜਸ਼ਨ ‘ਚ ਸ਼ਾਮਲ ਹੋਣ ਲਈ ਸ਼ਾਮ 7 ਵਜੇ ਦੇ ਕਰੀਬ ਭਾਜਪਾ ਹੈੱਡਕੁਆਰਟਰ ਪਹੁੰਚਣਗੇ ਅਤੇ ਪਾਰਟੀ ਵਰਕਰਾਂ ਨੂੰ ਵੀ ਸੰਬੋਧਨ ਕਰਨਗੇ।

ਤਿਰੂਵਨੰਤਪੁਰਮ ‘ਚ ਕਾਂਗਰਸ ਆਗੂ ਰਮੇਸ਼ ਚੇਨੀਥਲਾ ਦਾ ਕੇਪੀਸੀਸੀ ਦਫਤਰ ‘ਚ ਨਿੱਘਾ ਸਵਾਗਤ ਕੀਤਾ ਗਿਆ ਕਿਉਂਕਿ ਸ਼ੁਰੂਆਤੀ ਚੋਣ ਰੁਝਾਨਾਂ ਤੋਂ ਪਤਾ ਚੱਲਦਾ ਹੈ ਕਿ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (UDF) ਕੇਰਲ ‘ਚ ਮਹੱਤਵਪੂਰਨ ਲੀਡ ਪ੍ਰਾਪਤ ਕਰ ਰਿਹਾ ਹੈ। ਕਾਂਗਰਸ 58 ਸੀਟਾਂ ‘ਤੇ ਅੱਗੇ ਹੈ।

Read More: ਜਪਾਨੀ ਪਾਰਕ ‘ਚ ਬਣੇਗੀ ਭਗਵਾਨ ਪਰਸ਼ੂਰਾਮ ਦੀ 121 ਫੁੱਟ ਦੀ ਸ਼ਾਨਦਾਰ ਮੂਰਤੀ: ਡਾ. ਅਰਵਿੰਦ ਸ਼ਰਮਾ

ਵਿਦੇਸ਼

Scroll to Top