RCB ਬਨਾਮ GT

RCB ਬਨਾਮ GT: ਗੁਜਰਾਤ ਟਾਈਟਨਜ਼ ਵੱਲੋਂ ਟਾਸ ਜਿੱਤ ਕੇ ਬੰਗਲੁਰੂ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ

ਸਪੋਰਟਸ 30 ਅਪ੍ਰੈਲ, 2026: RCB ਬਨਾਮ GT: ਆਈਪੀਐਲ ‘ਚ ਸ਼ੁੱਕਰਵਾਰ ਨੂੰ ਗੁਜਰਾਤ ਟਾਈਟਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਮੈਚ ਖੇਡਿਆ ਜਾ ਰਿਹਾ ਹੈ। ਗੁਜਰਾਤ ਟਾਈਟਨਜ਼ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮੈਚ ਤੋਂ ਪਲੇਇੰਗ ਇਲੈਵਨ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਰਜਤ ਪਾਟੀਦਾਰ ਨੇ ਵੀ ਬੈਂਗਲੁਰੂ ਦੀ ਪਲੇਇੰਗ ਇਲੈਵਨ ;ਚ ਕੋਈ ਬਦਲਾਅ ਨਹੀਂ ਕੀਤਾ ਹੈ।

ਇਹ ਇਸ ਸੀਜ਼ਨ ;ਚ ਦੂਜੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ‘ਚ ਬੈਂਗਲੁਰੂ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਦੋਵਾਂ ਟੀਮਾਂ ਵਿਚਕਾਰ ਨੌਵਾਂ ਮੈਚ ਹੋਵੇਗਾ। ਬੈਂਗਲੁਰੂ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ, ਜਿਸਨੇ 8 ‘ਚੋਂ 6 ਮੈਚ ਜਿੱਤੇ ਹਨ। ਜੇਕਰ ਟੀਮ ਅੱਜ ਜਿੱਤਦੀ ਹੈ, ਤਾਂ ਉਸ ਕੋਲ 14 ਅੰਕਾਂ ਨਾਲ ਸਿਖਰ ‘ਤੇ ਪਹੁੰਚਣ ਦਾ ਮੌਕਾ ਹੈ। ਦੂਜੇ ਪਾਸੇ, ਗੁਜਰਾਤ ਨੇ 8 ‘ਚੋਂ 4 ਮੈਚ ਜਿੱਤੇ ਹਨ ਅਤੇ ਇੰਨੇ ਹੀ ਹਾਰੇ ਹਨ।

ਆਈਪੀਐਲ ‘ਚ ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਕੁੱਲ 7 ਮੈਚ ਖੇਡੇ ਗਏ ਹਨ। ਬੈਂਗਲੁਰੂ ਨੇ ਇਨ੍ਹਾਂ ‘ਚੋਂ 4 ਮੈਚ ਜਿੱਤੇ ਹਨ, ਜਦੋਂ ਕਿ ਗੁਜਰਾਤ 3 ਵਾਰ ਜੇਤੂ ਰਿਹਾ ਹੈ। ਗੁਜਰਾਤ ਅੱਜ ਦੇ ਮੈਚ ‘ਚ ਸਕੋਰ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। ਦੋਵੇਂ ਟੀਮਾਂ ਅਹਿਮਦਾਬਾਦ ‘ਚ ਇੱਕ ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿਸ ‘ਚ ਬੰਗਲੁਰੂ ਨੇ ਉਹ ਮੈਚ ਜਿੱਤਿਆ ਸੀ।

Read More: ਰਾਜਸਥਾਨ ਰਾਇਲਜ਼ ਕਪਤਾਨ ਰਿਆਨ ਪਰਾਗ ‘ਤੇ ਲੱਗਿਆ ਜੁਰਮਾਨਾ, ਡ੍ਰੈਸਿੰਗ ਰੂਮ ‘ਚ ਪੀਤੀ ਈ-ਸਿਗਰੇਟ

ਵਿਦੇਸ਼

Scroll to Top