Gurugram news

ਗੁਰੂਗ੍ਰਾਮ ਦੇ ਕਈਂ ਪ੍ਰਾਈਵੇਟ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ

ਗੁਰੂਗ੍ਰਾਮ, 29 ਅਪ੍ਰੈਲ 2026: ਬੁੱਧਵਾਰ ਨੂੰ ਗੁਰੂਗ੍ਰਾਮ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਖ਼ਬਰਾਂ ਮੁਤਾਬਕ ਇਸ ਵਾਰ ਈਮੇਲ ਖਾ.ਲਿ.ਸ.ਤਾ.ਨ ਨੈਸ਼ਨਲ ਆਰਮੀ ਦੁਆਰਾ ਭੇਜੀ ਗਈ ਸੀ। ਭੇਜਣ ਵਾਲੇ ਨੇ ਸਿੱਧੇ ਤੌਰ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚੇਤਾਵਨੀ ਦਿੱਤੀ, 29 ਅਪ੍ਰੈਲ ਨੂੰ 40ਵਾਂ ਖਾ.ਲਿ.ਸ.ਤਾ.ਨ ਡਿਕਲੇਰੇਸ਼ਨ ਡੇ ਐਲਾਨਿਆ। ਈਮੇਲ ‘ਚ ਗੁਰੂਗ੍ਰਾਮ ਦੇ ਲਗਭਗ ਛੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਅਤੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਬੰਬ ਧਮਾਕਾ ਕਰਨ ਦੀ ਧਮਕੀ ਵੀ ਦਿੱਤੀ ਹੈ।

ਰਿਪੋਰਟਾਂ ਮੁਤਾਬਕ, ਬੁੱਧਵਾਰ ਸਵੇਰੇ 8:33 ਵਜੇ ਛੇ ਪ੍ਰਾਈਵੇਟ ਸਕੂਲਾਂ ਨੂੰ ਈਮੇਲ ਭੇਜੇ ਗਏ ਸਨ। ਇਸ ਈਮੇਲ ਬਾਰੇ ਜਾਣਕਾਰੀ ਮਿਲਣ ‘ਤੇ, ਗੁਰੂਗ੍ਰਾਮ ਅਤੇ ਦਿੱਲੀ ਪੁਲਿਸ ਦੋਵੇਂ ਹਰਕਤ ਵਿੱਚ ਆ ਗਏ।
ਪੁਲਿਸ ਨੇ ਸਕੂਲਾਂ ਦੀ ਪੂਰੀ ਜਾਂਚ ਕੀਤੀ, ਸਬੰਧਤ ਸਕੂਲਾਂ ‘ਚ ਬੰਬ ਸਕੁਐਡ ਅਤੇ ਡੌਗ ਸਕੁਐਡ ਭੇਜੇ। ਸੁਰੱਖਿਆ ਦੇ ਮੱਦੇਨਜ਼ਰ, ਬੱਚਿਆਂ ਨੂੰ ਸਕੂਲਾਂ ਤੋਂ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਸਕੂਲਾਂ ‘ਚ HDFC ਸਕੂਲ, ਸਨਸਿਟੀ ਸਕੂਲ, ਐਮਿਟੀ ਇੰਟਰਨੈਸ਼ਨਲ ਸਕੂਲ ਅਤੇ ਹੋਰ ਬਹੁਤ ਸਾਰੇ ਸਕੂਲ ਸ਼ਾਮਲ ਹਨ ਜਿਨ੍ਹਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਪੁਲਿਸ ਨੇ ਡੌਗ ਸਕੁਐਡ ਅਤੇ ਬੰਬ ਡਿਸਪੋਜ਼ਲ ਸਕੁਐਡ ਨਾਲ ਸਕੂਲਾਂ ਦੀ ਪੂਰੀ ਤਲਾਸ਼ੀ ਲਈ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸਕੂਲ ‘ਚ ਕੋਈ ਸ਼ੱਕੀ ਵਸਤੂ ਮਿਲੀ ਹੈ।

ਇਸ ਤੋਂ ਇਲਾਵਾ, ਈਮੇਲ ‘ਚ ਅੰਬਾਲਾ ਕੈਂਟ ਜੰਕਸ਼ਨ, ਰੇਵਾੜੀ ਜੰਕਸ਼ਨ ਰੇਲਵੇ ਟਰੈਕ ਅਤੇ ਦਿੱਲੀ ‘ਚ ਆਈਈਡੀ ਧਮਾਕਿਆਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ, ਰੇਲਵੇ ਪੁਲਿਸ ਵੀ ਹਰਕਤ ‘ਚ ਆਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More: ਚੰਡੀਗੜ੍ਹ ਦੇ ਡਾ. ਅੰਬੇਡਕਰ ਕਾਲਜ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਦੀ ਤਲਾਸ਼ੀ ਮੁਹਿੰਮ ਸ਼ੁਰੂ

ਵਿਦੇਸ਼

Scroll to Top