Breaking News: CM ਭਗਵੰਤ ਸਿੰਘ ਮਾਨ ਰਾਸ਼ਟਪਤੀ ਨਾਲ ਕਰਨਗੇ ਮੁਲਾਕਾਤ

25 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant singh maan) ਰਾਸ਼ਟਪਤੀ ਦ੍ਰੋਪਦੀ ਮੁਰਮੂ ਨਾਲ ਨਾਲ ਮੁਲਾਕਾਤ ਕਰਨਗੇ, ਦੱਸ ਦੇਈਏ ਕਿ CM ਮਾਨ ਨੇ ਉਨ੍ਹਾਂ ਦੇ ਕੋਲੋਂ ਮਿਲਣ ਦਾ ਸਮਾਂ ਮੰਗਿਆ ਹੈ, ਉਥੇ ਹੀ ਸਾਨੂੰ ਜਾਣਕਾਰੀ ਮਿਲੀ ਹੈ ਕਿ CM ਮਾਨ ਵਿਧਾਇਕਾਂ ਸਮੇਤ ਰਾਸ਼ਟਪਤੀ ਨਾਲ ਮੁਲਾਕਾਤ ਕਰਨਗੇ |

ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮੁੱਖ ਮੰਤਰੀ ਮਾਨ ਦਿੱਲੀ ਵਿੱਚ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਰਾਸ਼ਟਰਪਤੀ ਨੂੰ ਮਿਲਣ ਦਾ ਇਰਾਦਾ ਰੱਖਦੇ ਹਨ। ਉਹ ਦਲ ਬਦਲੀ ਕਰਨ ਵਾਲੇ ਸੱਤ ਸੰਸਦ ਮੈਂਬਰਾਂ ਨੂੰ ਵਾਪਸ ਬੁਲਾਉਣ ਅਤੇ ਆਪਣਾ ਪੱਖ ਪੇਸ਼ ਕਰਨ ਦੇ ਅਧਿਕਾਰ ਦੀ ਮੰਗ ਕਰਨਗੇ।

ਇਸ ਤੋਂ ਇਲਾਵਾ, ‘ਆਪ’ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ, ਜਿੱਥੇ ਉਹ ਦਲ ਬਦਲੀ ਕਰਨ ਵਾਲੇ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਨਗੇ। ਸੰਜੇ ਸਿੰਘ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਿਰਫ਼ ਤਿੰਨ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਦੋਂ ਕਿ ਬਾਕੀ ਚਾਰ ਉਨ੍ਹਾਂ ਦੀ ਪਾਰਟੀ ਵਿੱਚ ਹੀ ਹਨ।

Read More: ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤ ਸੰਸਦ ਮੈਂਬਰਾਂ ‘ਤੇ ਕੱਸਿਆ ਤੰਜ, ਸੱਤਾਂ ਨੂੰ ਦੱਸਿਆ ਸਬਜ਼ੀ ਦੇ ਮਸਾਲੇ

ਵਿਦੇਸ਼

Scroll to Top