parliament winter session

Parliament : ਸਦਨ ‘ਚ ਅੱਜ ਵੀ ਤਿੰਨ ਬਿੱਲਾਂ ‘ਤੇ ਜਾਰੀ ਰਹੇਗੀ ਚਰਚਾ

17 ਅਪ੍ਰੈਲ 2026: ਕੇਂਦਰ ਸਰਕਾਰ (center government) ਨੇ ਸੰਵਿਧਾਨ ਵਿੱਚ ਸੋਧ ਲਈ ਲੋਕ ਸਭਾ ਵਿੱਚ ਤਿੰਨ ਮਹੱਤਵਪੂਰਨ ਬਿੱਲ ਪੇਸ਼ ਕੀਤੇ ਹਨ। ਪਹਿਲੇ ਦਿਨ ਦੀ ਚਰਚਾ ਰਾਤ ਦੇ ਲਗਭਗ 12 ਵਜੇ ਤੱਕ ਜਾਰੀ ਰਹੀ। ਇਸ ਚਰਚਾ ਦੀ ਸ਼ੁਰੂਆਤ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੀਤੀ। ਬਾਅਦ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਗਭਗ 35 ਮਿੰਟ ਦੇ ਆਪਣੇ ਭਾਸ਼ਣ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਸੰਸਦ ਮੈਂਬਰਾਂ ਦੇ ਨਾਲ-ਨਾਲ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸ ਰਚਣ ਦੇ ਮੌਕੇ ‘ਤੇ ਇੱਕਜੁੱਟ ਅਤੇ ਸਰਬਸੰਮਤੀ ਨਾਲ ਫੈਸਲੇ ਲੈ ਕੇ ਅੱਗੇ ਵਧਣ। ਸੰਵਿਧਾਨ ਵਿੱਚ ਸੋਧਾਂ ਲਈ ਪੇਸ਼ ਕੀਤੇ ਗਏ ਤਿੰਨ ਬਿੱਲਾਂ ਦੇ ਉਪਬੰਧਾਂ ‘ਤੇ ਚਰਚਾ ਅੱਜ ਵੀ ਜਾਰੀ ਰਹੇਗੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਿੱਲਾਂ ਦੇ ਉਪਬੰਧਾਂ ‘ਤੇ ਆਪਣੇ ਵਿਚਾਰ ਪੇਸ਼ ਕਰਨਗੇ।

Read More:  ਲੋਕ ਸਭਾ ‘ਚ ਪੇਸ਼ ਕੀਤੇ ਗਏ ਤਿੰਨੋਂ ਸੋਧ ਬਿੱਲ, ਮਹਿਲਾ ਰਾਖਵਾਂਕਰਨ ਬਿੱਲ ਵੀ ਹੋਇਆ ਪੇਸ਼

ਵਿਦੇਸ਼

Scroll to Top