Punjab Weather News

Weather News: ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਕਈਂ ਸੂਬਿਆਂ ‘ਚ ਵਧੇਗੀ ਗਰਮੀ, ਹੀਟ ਵੇਵ ਦੀ ਚੇਤਾਵਨੀ

ਦੇਸ਼, 14 ਅਪ੍ਰੈਲ 2026: Weather News: ਦੇਸ਼ ਦੇ ਉੱਤਰੀ, ਮੱਧ ਅਤੇ ਪੱਛਮੀ ਸੂਬਿਆਂ ‘ਚ ਤਾਪਮਾਨ ਵਧਣ ਕਾਰਨ ਗਰਮੀ ਦਾ ਅਸਰ ਦਿਖਾਈ ਦੇ ਰਿਹਾ ਹੈ | ਮੌਸਮ ਵਿਭਾਗ ਦੇ ਮੁਤਾਬਕ, ਅਗਲੇ ਦੋ ਹਫ਼ਤਿਆਂ ਤੱਕ ਕੋਈ ਨਵਾਂ ਸਿਸਟਮ ਸਰਗਰਮ ਨਹੀਂ ਹੋਵੇਗਾ। ਇਸ ਨਾਲ ਗਰਮੀ ਹੋ ਪਵੇਗੀ। ਹਾਲਾਂਕਿ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ‘ਚ ਤਾਪਮਾਨ ਪਹਿਲਾਂ ਹੀ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ।

ਹਾਲਾਂਕਿ, ਉੱਤਰ-ਪੂਰਬੀ ਸੂਬਿਆਂ ਸਿੱਕਮ, ਹਿਮਾਲਿਆਈ ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ, ਦੱਖਣੀ ਭਾਰਤ ‘ਚ ਕੇਰਲਾ ਅਤੇ ਕਰਨਾਟਕ ‘ਚ ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਜੰਮੂ-ਕਸ਼ਮੀਰ ਦੇ ਭਦਰਵਾਹ, ਉਤਰਾਖੰਡ ਦੇ ਕੇਦਾਰਨਾਥ ਅਤੇ ਸਿੱਕਮ ਦੇ ਲਾਚੇਨ ‘ਚ ਬਰਫ਼ਬਾਰੀ ਕਾਰਨ ਬੰਦ ਹੋਈਆਂ ਸੜਕਾਂ ਨੂੰ ਮੁੜ ਖੋਲ੍ਹਣ ਲਈ ਕੰਮ ਚੱਲ ਰਿਹਾ ਹੈ।

ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਮੌਸਮ ਸੰਬੰਧੀ ਭਵਿੱਖਬਾਣੀ ਕੀਤੀ ਹੈ | ਮੌਸਮ ਵਿਭਾਗ ਮੁਤਾਬਕ 15 ਅਪ੍ਰੈਲ ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਉੱਤਰਾਖੰਡ ‘ਚ ਗਰਮੀ ਵਧੇਗੀ। ਮੱਧ ਪ੍ਰਦੇਸ਼ ‘ਚ ਤਾਪਮਾਨ 3-5 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ। ਉੱਤਰ-ਪੂਰਬੀ ਸੂਬਿਆਂ ‘ਚ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ‘ਚ ਵੀ ਹਲਕਾ ਮੀਂਹ ਪੈਣ ਦੀ ਉਮੀਦ ਹੈ।

ਇਸਦੇ ਨਾਲ ਹੀ 16 ਅਪ੍ਰੈਲ ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਪੰਜਾਬ ‘ਚ ਗਰਮੀ ਦੀਆਂ ਲਹਿਰਾਂ ਅਤੇ ਖੁਸ਼ਕ ਮੌਸਮ ਬਣਿਆ ਰਹੇਗਾ। ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਨਾਲ-ਨਾਲ ਪੱਛਮੀ ਬੰਗਾਲ ‘ਚ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਕਰਨਾਟਕ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ‘ਚ ਮੀਂਹ ਪੈ ਸਕਦਾ ਹੈ |

Read More: Punjab Weather News: ਪੰਜਾਬ ਭਰ ‘ਚ ਮੌਸਮ ਖੁਸਕ ਰਹਿਣ ਦੀ ਉਮੀਦ, ਹੁਣ ਵਧੇਗਾ ਤਾਪਮਾਨ

ਵਿਦੇਸ਼

Scroll to Top