ਪੰਜਾਬ, 10 ਅਪ੍ਰੈਲ 2026: 8th Class PSEB Result 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਠਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਮੁਤਾਬਕ 10,422 ਸਕੂਲਾਂ ਦੇ ਕੁੱਲ 262,966 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ‘ਚੋਂ 253,789 ਵਿਦਿਆਰਥੀ ਸਫਲ ਹੋਏ। ਕੁੱਲ ਪਾਸ ਫੀਸਦੀ 96.51% ਰਹੀ ਹੈ।
ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋਂ (ਫਰੀਦਕੋਟ) ਦੀ ਵਿਦਿਆਰਥਣ ਤਮੰਨਾ ਨੇ 600 ‘ਚੋਂ 600 (100%) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਮਿਡਲ ਸਕੂਲ, ਅਰਕਾਵਾਸ (ਸੰਗਰੂਰ) ਦੀ ਜਪਨੀਤ ਕੌਰ ਨੇ 600 ਵਿੱਚੋਂ 598 (99.67%) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ।
ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਦੀ ਜਸ਼ਨਦੀਪ ਕੌਰ ਨੇ 600 ‘ਚੋਂ 598 (99.67%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਬੋਰਡ ਦੇ ਨਿਯਮਾਂ ਅਨੁਸਾਰ, ਬਰਾਬਰ ਅੰਕਾਂ ਦੀ ਸੂਰਤ ‘ਚ ਘੱਟ ਉਮਰ ਵਾਲੇ ਵਿਦਿਆਰਥੀ ਨੂੰ ਮੈਰਿਟ ‘ਚ ਉੱਚ ਸਥਾਨ ਦਿੱਤਾ ਜਾਂਦਾ ਸੀ।
Read More: 2014 ਬੈਚ ਦੇ ਆਈਏਐਸ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ




