transfers IAS officers

ਸਰਕਾਰ ਨੇ ਆਮ ਬਦਲੀਆਂ, ਤੈਨਾਤੀਆਂ ਨੂੰ ਲੈ ਕੇ ਜਾਰੀ ਕੀਤਾ ਪੱਤਰ, ਹਦਾਇਤਾਂ ਤੇ ਨਵਾਂ ਸਮਾਂ-ਸੀਮਾ ‘ਚ ਵਾਧਾ

10 ਅਪ੍ਰੈਲ 2026: ਪੰਜਾਬ ਸਰਕਾਰ (punjab government) ਦੇ ਪ੍ਰਸੋਨਲ ਵਿਭਾਗ ਵੱਲੋਂ ਅੱਜ ਇਕ ਪੱਤਰ ਜਾਰੀ ਕਰ ਕੇ ਸੂਬੇ ਦੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ/ਤੈਨਾਤੀਆਂ ਕਰਨ ਸਬੰਧੀ ਹਦਾਇਤਾਂ ਅਤੇ ਸਮਾਂ-ਸੀਮਾ ਸਬੰਧੀ ਵਾਧਾ ਕਰਨ ਬਾਰੇ ਇਕ ਪੱਤਰ ਜਾਰੀ ਕੀਤਾ ਗਿਆ ਹੈ।

ਜਾਰੀ ਕੀਤੇ ਗਏ ਪੱਤਰ ਅਨੁਸਾਰ ਪ੍ਰਸੋਨਲ ਵਿਭਾਗ ਵੱਲੋਂ ਪਹਿਲਾਂ ਜਾਰੀ ਪੱਤਰ ਨੰਬਰ 7/01/2014- 1PP2(3PP2)/1216986/1-2 ਮਿਤੀ 23.04.2018 ਰਾਹੀਂ ਜਾਰੀ ਟਰਾਂਸਫਰ ਪਾਲਿਸੀ, ਜੋ ਇਸ ਸਾਲ 2026-27 ਵਿੱਚ ਵੀ ਲਾਗੂ ਹੈ, ਦੇ ਪੈਰ੍ਹਾਂ-3(ੳ) ਵੱਲ ਧਿਆਨ ਦਿਵਾਉਣ ਅਤੇ ਇਹ ਕਹਿਣ ਦੀ ਹਦਾਇਤ ਹੋਈ ਹੈ ਕਿ ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤੀ 15.04.2026 ਤੋਂ ਮਿਤੀ 30.05.2026 ਤੱਕ ਹੋਵੇਗਾ।

ਪੱਤਰ ਦੇ ਵਿੱਚ ਦੱਸਿਆ ਗਿਆ ਹੈ ਕਿ ਮਿਤੀ 30.05.2026 ਤੋਂ ਬਾਅਦ ਆਮ ਬਦਲੀਆਂ ਤੇ ਸੰਪੂਰਨ ਰੋਕ ਹੋਵੇਗੀ ਅਤੇ ਇਸ ਉਪਰੰਤ ਬਦਲੀਆਂ/ਤੈਨਾਤੀਆਂ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਟਰਾਂਸਫਰ ਪਾਲਿਸੀ ਮਿਤੀ 23.04.2018 ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਹੀ ਕੀਤੀ ਜਾ ਸਕੇਗੀ।

ਉਥੇ ਹੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਇਹ ਪੱਤਰ ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ,ਡਵੀਜਨਾਂ ਦੇ ਕਮਿਸ਼ਨਰਜ਼, ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਅਤੇ ਸਬ ਡਵੀਜ਼ਨ ਮੈਜਿਸਟਰੇਟ, ਕਾਰਪੋਰੇਸ਼ਨਾਂ ਦੇ ਚੈਅਰਮੇਨ/ਮੈਨੇਜਿੰਗ ਡਾਇਰੈਕਟਰ ਨੂੰ ਮੁਖ਼ਾਤਿਬ ਕੀਤਾ ਗਿਆ ਹੈ।

Read More: IAS Officers Transfer: ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀਆਂ ਦੇ ਤਬਾਦਲੇ

 

 

 

ਵਿਦੇਸ਼

Scroll to Top