13 ਮੰਤਰਾਲਿਆਂ 'ਚ ਫੇਰਬਦਲ

ਕੇਂਦਰ ਸਰਕਾਰ ਵੱਲੋਂ 13 ਮੰਤਰਾਲਿਆਂ ਅਤੇ ਵਿਭਾਗਾਂ ‘ਚ ਫੇਰਬਦਲ

ਦਿੱਲੀ, 01 ਅਪ੍ਰੈਲ 2026: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ 13 ਮੰਤਰਾਲਿਆਂ ਅਤੇ ਵਿਭਾਗਾਂ ‘ਚ ਫੇਰਬਦਲ ਕੀਤਾ। ਕੈਬਨਿਟ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਨੇ ਸੀਨੀਅਰ ਆਈ.ਏ.ਐਸ. ਅਧਿਕਾਰੀ ਨਿਵੇਦਿਤਾ ਸ਼ੁਕਲਾ ਵਰਮਾ ਨੂੰ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਨੂੰ ਪੈਨਸ਼ਨ ਅਤੇ ਪੈਨਸ਼ਨਰਾਂ ਦੇ ਭਲਾਈ ਵਿਭਾਗ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਚੰਚਲ ਕੁਮਾਰ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਰੋਹਿਤ ਕਾਂਸਲ ਪੇਂਡੂ ਵਿਕਾਸ ਸਕੱਤਰ ਹੋਣਗੇ, ਜਦੋਂ ਕਿ ਨਰਿੰਦਰ ਭੂਸ਼ਣ ਨੂੰ ਉਸੇ ਮੰਤਰਾਲੇ ‘ਚ ਭੂਮੀ ਸਰੋਤ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਹੈ। ਚੰਦਰਸ਼ੇਖਰ ਕੁਮਾਰ ਨੂੰ ਸਕੱਤਰ ਪੱਧਰ ਦਾ ਦਰਜਾ ਪ੍ਰਾਪਤ ਰਾਸ਼ਟਰੀ ਰੇਨਫੈੱਡ ਏਰੀਆ ਅਥਾਰਟੀ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਨਿਯੁਕਤੀਆਂ ਨੂੰ ਏ.ਸੀ.ਸੀ. ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ।

Read More: ਕੇਂਦਰੀ ਮੰਤਰੀ ਕਿਰਨ ਰਿਜੀਜੂ ਦਾ ਦਾਅਵਾ, “ਕਈ ਕਾਂਗਰਸੀ ਆਗੂਆਂ ਦੇ ਨਕਸਲੀਆਂ ਨਾਲ ਸਬੰਧ”

ਵਿਦੇਸ਼

Scroll to Top