ਹਰਿਆਣਾ, 28 ਮਾਰਚ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਦੇ ਨਿਵਾਸ ਸਥਾਨ ‘ਤੇ ਗਏ | ਨਾਇਬ ਸਿੰਘ ਸੈਣੀ ਨੇ ਅਨਿਲ ਵਿਜ ਦੀ ਸਿਹਤਯਾਬੀ ਬਾਰੇ ਪੁੱਛਿਆ ਅਤੇ ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ।
ਅਨਿਲ ਵਿਜ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਚਾਲੇ ਸੂਬੇ ਦੇ ਵਿਕਾਸ ਅਤੇ ਜਨਤਕ ਸੇਵਾ ਨਾਲ ਸਬੰਧਤ ਮੁੱਦਿਆਂ ‘ਤੇ ਵੀ ਇੱਕ ਸੰਖੇਪ ਚਰਚਾ ਹੋਈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਨਿਲ ਵਿਜ ਸੂਬੇ ਦੀ ਰਾਜਨੀਤੀ ‘ਚ ਇੱਕ ਸੀਨੀਅਰ ਅਤੇ ਤਜਰਬੇਕਾਰ ਆਗੂ ਹਨ, ਜਿਨ੍ਹਾਂ ਦਾ ਪ੍ਰਸ਼ਾਸਨਿਕ ਤਜਰਬਾ ਅਤੇ ਜਨਤਕ ਸੇਵਾ ਪ੍ਰਤੀ ਸਮਰਪਣ ਹਰਿਆਣਾ ਲਈ ਅਨਮੋਲ ਹੈ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਅਨਿਲ ਵਿਜ ਛੇਤੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਣ ਅਤੇ ਆਪਣੀ ਡਿਊਟੀ ਦੁਬਾਰਾ ਊਰਜਾ ਨਾਲ ਨਿਭਾਉਣ।
Read More: ਤਕਨਾਲੋਜੀ ਤੇ AI ਨੂੰ ਨਿਆਂਇਕ ਪ੍ਰਣਾਲੀ ‘ਚ ਸਹਾਇਕ ਸਾਧਨ ਵਜੋਂ ਵਰਤਿਆ ਜਾਣਾ ਚਾਹੀਦੈ: ਜਸਟਿਸ ਅਗਸਟਿਨ ਜਾਰਜ ਮਸੀਹ




